ਨਵੀਂ ਦਿੱਲੀ, 29 ਦਸੰਬਰ (ਹਿ. ਸ.)। ਮਿਸ਼ਰਤ ਗਲੋਬਲ ਸੰਕੇਤਾਂ ਦੇ ਵਿਚਕਾਰ ਸਾਲ 2023 ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਲਾਲ ਰੰਗ ਵਿੱਚ ਖੁੱਲ੍ਹਿਆ। ਸ਼ੇਅਰ ਬਾਜ਼ਾਰ ਦੇ ਦੋਵੇਂ ਪ੍ਰਮੁੱਖ ਸੂਚਕਾਂਕ ‘ਚ ਉਤਰਾਅ-ਚੜ੍ਹਾਅ ਜਾਰੀ ਹੈ।
ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ 255.41 ਅੰਕ ਜਾਂ 0.35 ਫੀਸਦੀ ਡਿੱਗ ਕੇ 72,154.97 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 77.90 ਅੰਕ ਜਾਂ 0.36 ਫੀਸਦੀ ਦੀ ਗਿਰਾਵਟ ਨਾਲ 21,700.80 ‘ਤੇ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਪਹੀਲਾਂ ਬਾਜ਼ਾਰ ‘ਚ ਸ਼ੁਰੂਆਤੀ ਕਾਰੋਬਾਰ ’ਚ ਸੈਂਸੈਕਸ ਦੇ 30 ਸ਼ੇਅਰਾਂ ‘ਚੋਂ 23 ਸ਼ੇਅਰਾਂ ‘ਚ ਗਿਰਾਵਟ ਦੇਖਣ ਨੂੰ ਮਿਲੀ, ਜਦਕਿ 7 ਸ਼ੇਅਰਾਂ ‘ਚ ਬੜਤ ਨਜ਼ਰ ਆਈ।
ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਵੀਰਵਾਰ ਨੂੰ ਸੈਂਸੈਕਸ 371.95 ਭਾਵ 0.51 ਫੀਸਦੀ ਦੀ ਮਜ਼ਬੂਤੀ ਨਾਲ ਪਹਿਲੀ ਵਾਰ 72,410.38 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ ਸੀ। ਉੱਥੇ ਹੀ ਨਿਫਟੀ ਵੀ 123.96 ਅੰਕ ਭਾਵ 0.57 ਫੀਸਦੀ ਦੇ ਮਜ਼ਬੂਤੀ ਦੇ ਨਾਲ ਪਹਿਲੀ ਵਾਰ 21,778.70 ਅੰਕਾਂ ‘ਤੇ ਬੰਦ ਹੋਣ ‘ਚ ਸਫਲ ਰਿਹਾ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
