ਮੁੰਬਈ/ਨਵੀਂ ਦਿੱਲੀ, 06 ਜਨਵਰੀ (ਹਿ.ਸ.)। ਵਿਦੇਸ਼ੀ ਮੁਦਰਾ ਭੰਡਾਰ ‘ਚ ਲਗਾਤਾਰ ਸੱਤਵੇਂ ਹਫਤੇ ਵਾਧਾ ਹੋਇਆ ਹੈ। ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 29 ਦਸੰਬਰ ਨੂੰ ਖਤਮ ਹਫਤੇ ‘ਚ 2.760 ਅਰਬ ਡਾਲਰ ਵਧ ਕੇ 623.20 ਅਰਬ ਡਾਲਰ ‘ਤੇ ਪਹੁੰਚ ਗਿਆ ਹੈ। ਪਿਛਲੇ ਹਫਤੇ ਦੇਸ਼ ਦਾ ਕੁੱਲ ਵਿਦੇਸ਼ੀ ਮੁਦਰਾ ਭੰਡਾਰ 4.471 ਅਰਬ ਡਾਲਰ ਵਧ ਕੇ 620.441 ਅਰਬ ਡਾਲਰ ਹੋ ਗਿਆ ਸੀ।
ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਵੱਲੋਂ ਜਾਰੀ ਅੰਕੜਿਆਂ ਮੁਤਾਬਕ 29 ਦਸੰਬਰ ਨੂੰ ਖਤਮ ਹਫਤੇ ‘ਚ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 2.760 ਅਰਬ ਡਾਲਰ ਵਧ ਕੇ 623.20 ਅਰਬ ਡਾਲਰ ਹੋ ਗਿਆ। ਵਿਦੇਸ਼ੀ ਮੁਦਰਾ ਭੰਡਾਰ ਲਗਾਤਾਰ ਸੱਤਵੇਂ ਹਫਤੇ 22 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਿਆ ਹੈ।
ਅੰਕੜਿਆਂ ਮੁਤਾਬਕ ਇਸ ਸਮੇਂ ਦੌਰਾਨ ਵਿਦੇਸ਼ੀ ਮੁਦਰਾ ਭੰਡਾਰ ਦਾ ਮੁੱਖ ਹਿੱਸਾ ਵਿਦੇਸ਼ੀ ਮੁਦਰਾ ਜਾਇਦਾਦ 1.87 ਅਰਬ ਡਾਲਰ ਵਧ ਕੇ 551.61 ਅਰਬ ਡਾਲਰ ਹੋ ਗਈ। ਇਸੇ ਤਰ੍ਹਾਂ ਸੋਨੇ ਦੇ ਭੰਡਾਰ ਦਾ ਮੁੱਲ 85.3 ਕਰੋੜ ਡਾਲਰ ਵਧ ਕੇ 48.33 ਅਰਬ ਡਾਲਰ ‘ਤੇ ਪਹੁੰਚ ਗਿਆ। ਇਸ ਦੇ ਨਾਲ ਹੀ ਸਪੈਸ਼ਲ ਡਰਾਇੰਗ ਰਾਈਟਸ (ਐੱਸਡੀਆਰ) ਵੀ 3.8 ਕਰੋੜ ਡਾਲਰ ਵਧ ਕੇ 18.36 ਅਰਬ ਡਾਲਰ ਹੋ ਗਿਆ ਹੈ। ਹਾਲਾਂਕਿ, ਅੰਤਰਰਾਸ਼ਟਰੀ ਮੁਦਰਾ ਫੰਡ (ਆਈਐੱਮਐੱਫ) ਕੋਲ ਰੱਖਿਆ ਦੇਸ਼ ਦਾ ਮੁਦਰਾ ਭੰਡਾਰ ਇਸ ਸਮੇਂ ਦੌਰਾਨ 20 ਲੱਖ ਡਾਲਰ ਘਟ ਕੇ 4.89 ਅਰਬ ਡਾਲਰ ਰਹਿ ਗਿਆ। ਜ਼ਿਕਰਯੋਗ ਹੈ ਕਿ ਅਕਤੂਬਰ 2021 ‘ਚ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 645 ਅਰਬ ਡਾਲਰ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਿਆ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
