ਨਵੀਂ ਦਿੱਲੀ, 26 ਸਤੰਬਰ (ਹਿ. ਸ.)। ਇੰਡੀਗੋ ਏਅਰਲਾਈਨਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਪੀਟਰ ਐਲਬਰਸ ਨੇ ਕਿਹਾ ਕਿ ਭਾਰਤ ਦੁਨੀਆ ਦੇ ਸਭ ਤੋਂ ਪ੍ਰਤੀਯੋਗੀ ਹਵਾਬਾਜ਼ੀ ਬਾਜ਼ਾਰਾਂ ਵਿੱਚੋਂ ਇੱਕ ਹੈ। ਪੀਟਰ ਐਲਬਰਸ ਨੇ ਮੰਗਲਵਾਰ ਨੂੰ ਇੱਥੇ ਆਯੋਜਿਤ ਆਲ ਇੰਡੀਆ ਮੈਨੇਜਮੈਂਟ ਐਸੋਸੀਏਸ਼ਨ (ਏਆਈਐਮਏ) ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਹ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਬਾਜ਼ਾਰ ’ਚ ਕਾਫੀ ਮੁਕਾਬਲਾ ਹੈ। ਉਨ੍ਹਾਂ ਭਾਰਤ ਵਿੱਚ ਹਵਾਬਾਜ਼ੀ ਹੱਬ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ।
ਨਿੱਜੀ ਖੇਤਰ ਦੀ ਹਵਾਬਾਜ਼ੀ ਕੰਪਨੀ ਇੰਡੀਗੋ ਦੇ ਸੀਈਓ ਨੇ ਕਿਹਾ ਕਿ ਭਾਰਤ ਦੁਨੀਆ ਦੇ ਸਭ ਤੋਂ ਪ੍ਰਤੀਯੋਗੀ ਹਵਾਬਾਜ਼ੀ ਬਾਜ਼ਾਰਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਇੰਡੀਗੋ ‘ਪਰਿਪੱਕਤਾ ਦੇ ਦੌਰ’ ਵਿੱਚੋਂ ਲੰਘ ਰਹੀ ਹੈ। ਏਅਰਲਾਈਨ ਆਪਣੇ ਅੰਤਰਰਾਸ਼ਟਰੀ ਸੰਚਾਲਨ ਦਾ ਵੀ ਵਿਸਥਾਰ ਕਰ ਰਹੀ ਹੈ।ਇੰਡੀਗੋ ਏਅਰਲਾਈਨਜ਼ 63 ਪ੍ਰਤੀਸ਼ਤ ਤੋਂ ਵੱਧ ਹਿੱਸੇਦਾਰੀ ਦੇ ਨਾਲ ਘਰੇਲੂ ਬਾਜ਼ਾਰ ਵਿੱਚ ਸਭ ਤੋਂ ਵੱਡੀ ਏਅਰਲਾਈਨ ਹੈ। ਇਸ ਦਾ ਮੁੱਖ ਦਫ਼ਤਰ ਗੁੜਗਾਉਂ ਵਿੱਚ ਹੈ। ਇੰਡੀਗੋ ਦੀ ਸਥਾਪਨਾ 2006 ਵਿੱਚ ਰਾਹੁਲ ਭਾਟੀਆ ਅਤੇ ਰਾਕੇਸ਼ ਗੰਗਵਾਲ ਨੇ ਕੀਤੀ ਸੀ। ਏਅਰਲਾਈਨ 32 ਅੰਤਰਰਾਸ਼ਟਰੀ ਅਤੇ 81 ਘਰੇਲੂ ਮੰਜ਼ਿਲਾਂ ਨੂੰ ਜੋੜਦੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
