ਨਵੀਂ ਦਿੱਲੀ, 12 ਦਸੰਬਰ (ਹਿ. ਸ.)। ਕੌਮਾਂਤਰੀ ਬਾਜ਼ਾਰ ‘ਚ ਕੱਚੇ ਤੇਲ ਦੀ ਕੀਮਤ ‘ਚ ਉਤਰਾਅ-ਚੜ੍ਹਾਅ ਜਾਰੀ ਹੈ। ਬ੍ਰੈਂਟ ਕਰੂਡ ਦੀ ਕੀਮਤ ਲਗਭਗ 77 ਡਾਲਰ ਪ੍ਰਤੀ ਬੈਰਲ ਅਤੇ ਡਬਲਯੂਟੀਆਈ ਕਰੂਡ ਦੀ ਕੀਮਤ ਲਗਭਗ 72 ਡਾਲਰ ਪ੍ਰਤੀ ਬੈਰਲ ਦੇ ਨੇੜੇ ਹੈ। ਹਾਲਾਂਕਿ ਅੱਜ (ਮੰਗਲਵਾਰ) ਜਨਤਕ ਖੇਤਰ ਦੀਆਂ ਤੇਲ ਅਤੇ ਗੈਸ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ।
ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ ਦਿੱਲੀ ‘ਚ ਪੈਟਰੋਲ 96.72 ਰੁਪਏ, ਡੀਜ਼ਲ 89.62 ਰੁਪਏ, ਮੁੰਬਈ ‘ਚ ਪੈਟਰੋਲ 106.31 ਰੁਪਏ, ਡੀਜ਼ਲ 94.27 ਰੁਪਏ, ਕੋਲਕਾਤਾ ‘ਚ ਪੈਟਰੋਲ 106.03 ਰੁਪਏ, ਡੀਜ਼ਲ 92.76 ਰੁਪਏ, ਚੇਨਈ ‘ਚ ਪੈਟਰੋਲ 102.63 ਰੁਪਏ, ਡੀਜ਼ਲ 94.24 ਰੁਪਏ, ਨੋਇਡਾ ‘ਚ ਪੈਟਰੋਲ 96.57 ਰੁਪਏ, ਡੀਜ਼ਲ 89.96 ਰੁਪਏ, ਗੁਰੂਗ੍ਰਾਮ ‘ਚ ਪੈਟਰੋਲ 97.18 ਰੁਪਏ, ਡੀਜ਼ਲ 90.05 ਰੁਪਏ, ਚੰਡੀਗੜ੍ਹ ‘ਚ ਪੈਟਰੋਲ 96.20 ਰੁਪਏ, ਡੀਜ਼ਲ 84.26 ਰੁਪਏ ਪ੍ਰਤੀ ਦੀ ਦਰ ’ਤੇ ਉਪਲੱਬਧ ਹੈ।
ਕੌਮਾਂਤਰੀ ਬਾਜ਼ਾਰ ‘ਚ ਹਫਤੇ ਦੇ ਦੂਜੇ ਦਿਨ ਸ਼ੁਰੂਆਤੀ ਕਾਰੋਬਾਰ ‘ਚ ਬ੍ਰੈਂਟ ਕਰੂਡ 0.29 ਡਾਲਰ ਜਾਂ 0.38 ਫੀਸਦੀ ਦੇ ਵਾਧੇ ਨਾਲ 76.32 ਡਾਲਰ ਪ੍ਰਤੀ ਬੈਰਲ ‘ਤੇ ਚੱਲ ਰਿਹਾ ਹੈ। ਉੱਥੇ ਹੀ ਵੈਸਟ ਟੈਕਸਾਸ ਇੰਟਰਮੀਡੀਏਟ (ਡਬਲਯੂਟੀਆਈ) ਕਰੂਡ 0.30 ਡਾਲਰ ਜਾਂ 0.42 ਫੀਸਦੀ ਦੇ ਵਾਧੇ ਨਾਲ 71.62 ਡਾਲਰ ਪ੍ਰਤੀ ਬੈਰਲ ‘ਤੇ ਕਾਰੋਬਾਰ ਕਰ ਰਿਹਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸਸੰਜੀਵ
