ਨਵੀਂ ਦਿੱਲੀ, 26 ਦਸੰਬਰ (ਹਿ. ਸ.)। ਡਿਪਾਰਟਮੈਂਟ ਫਾਰ ਪ੍ਰਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟਰੇਡ (ਡੀਪੀਆਈਆਈਟੀ) ਘਰੇਲੂ ਨਿਰਮਾਣ ਅਤੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਅਤੇ ਆਯਾਤ ਘਟਾਉਣ ਲਈ 24 ਉਪ-ਖੇਤਰਾਂ ਨਾਲ ਕੰਮ ਕਰ ਰਿਹਾ ਹੈ। ਇਨ੍ਹਾਂ ਉਪ-ਖੇਤਰਾਂ ਵਿੱਚ ਫਰਨੀਚਰ, ਐਲੂਮੀਨੀਅਮ, ਐਗਰੋਕੈਮੀਕਲਸ, ਰੋਬੋਟਿਕਸ ਅਤੇ ਜਿਮ ਉਪਕਰਣ ਸ਼ਾਮਲ ਹਨ।
ਵਣਜ ਅਤੇ ਉਦਯੋਗ ਮੰਤਰਾਲੇ ਨੇ ਮੰਗਲਵਾਰ ਨੂੰ ਜਾਰੀ ਇਕ ਬਿਆਨ ‘ਚ ਕਿਹਾ ਕਿ ‘ਮੇਕ ਇਨ ਇੰਡੀਆ’ ਪਹਿਲਕਦਮੀ ਨੇ ਕਈ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਹੁਣ ‘ਮੇਕ ਇਨ ਇੰਡੀਆ 2.0’ ਦੇ ਤਹਿਤ 27 ਸੈਕਟਰਾਂ ‘ਤੇ ਫੋਕਸ ਹੈ। ਮੰਤਰਾਲੇ ਨੇ ਕਿਹਾ ਕਿ ਡੀਪੀਆਈਆਈਟੀ ਹੁਣ 24 ਉਪ-ਖੇਤਰਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਡੀਪੀਆਈਆਈਟੀ ਵਣਜ ਅਤੇ ਉਦਯੋਗ ਮੰਤਰਾਲੇ ਦੇ ਅਧੀਨ ਕਾਰਜਸ਼ੀਲ ਹੈ।
ਮੰਤਰਾਲੇ ਦੇ ਅਨੁਸਾਰ, ਡੀਪੀਆਈਆਈਟੀ ਦੇ ਉਪ-ਖੇਤਰਾਂ ਵਿੱਚ ਫਰਨੀਚਰ, ਏਅਰ ਕੰਡੀਸ਼ਨਰ, ਚਮੜਾ ਅਤੇ ਜੁੱਤੇ, ਤਿਆਰ ਖਾਦ ਪਦਾਰਥ, ਮੱਛੀ ਪਾਲਣ, ਖੇਤੀਬਾੜੀ ਉਤਪਾਦ, ਵਾਹਨ ਦੇ ਹਿੱਸੇ, ਐਲੂਮੀਨੀਅਮ, ਇਲੈਕਟ੍ਰੋਨਿਕਸ, ਖੇਤੀ ਰਸਾਇਣ, ਸਟੀਲ, ਟੈਕਸਟਾਈਲ, ਇਲੈਕਟ੍ਰਾਨਿਕ ਵਾਹਨ ਦੇ ਹਿੱਸੇ ਅਤੇ ਏਕੀਕ੍ਰਿਤ ਸਰਕਟ, ਈਥਾਨੌਲ, ਚੀਨੀ ਮਿੱਟੀ ਦੀਆਂ ਵਸਤਾਂ, ਸੈੱਟ ਟੌਪ ਬਾਕਸ, ਰੋਬੋਟਿਕਸ, ਟੈਲੀਵਿਜ਼ਨ, ਕਲੋਜ਼ ਸਰਕਟ ਕੈਮਰੇ, ਖਿਡੌਣੇ, ਡਰੋਨ, ਮੈਡੀਕਲ ਉਪਕਰਨ, ਖੇਡਾਂ ਦਾ ਸਮਾਨ ਅਤੇ ਜਿਮ ਉਪਕਰਣ ਸ਼ਾਮਲ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
