ਨਵੀਂ ਦਿੱਲੀ 11 ਅਗਸਤ (ਹਿੰ.ਸ.)। ਅਮਰੀਕੀ ਕਾਰੋਬਾਰੀ ਐਲੋਨ ਮਸਕ ਦੀ ਇਲੈਕਟ੍ਰਿਕ ਕਾਰ ਨਿਰਮਾਤਾ ਕੰਪਨੀ ਟੇਸਲਾ ਨੇ ਭਾਰਤ ਵਿੱਚ ਆਪਣਾ ਦੂਜਾ ਸ਼ੋਅਰੂਮ ਖੋਲ੍ਹ ਦਿੱਤਾ ਹੈ। ਕੰਪਨੀ ਨੇ ਮੁੰਬਈ ਤੋਂ ਬਾਅਦ ਸੋਮਵਾਰ ਨੂੰ ਨਵੀਂ ਦਿੱਲੀ ਵਿੱਚ ਆਪਣਾ ਦੂਜਾ ਸ਼ੋਅਰੂਮ ਲਾਂਚ ਕੀਤਾ ਹੈ। ਇਹ ਨਵਾਂ ਟੇਸਲਾ ਐਕਸਪੀਰੀਅੰਸ ਸੈਂਟਰ ਐਰੋਸਿਟੀ ਵਰਲਡਮਾਰਕ 3 ਇਮਾਰਤ ਦੀ ਜ਼ਮੀਨੀ ਮੰਜ਼ਿਲ ‘ਤੇ ਸਥਿਤ ਹੈ।ਕੰਪਨੀ ਦੇ ਅਨੁਸਾਰ, ਐਰੋਸਿਟੀ ਵਰਲਡਮਾਰਕ ਕੰਪਲੈਕਸ ਵਿੱਚ ਟੇਸਲਾ ਦਾ ਦੂਜਾ ਸ਼ੋਅਰੂਮ 8,200 ਵਰਗ ਫੁੱਟ ਵਿੱਚ ਬਣਾਇਆ ਗਿਆ ਹੈ, ਜੋ ਕਿ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਹੈ। ਇਹ ਟੇਸਲਾ ਐਕਸਪੀਰੀਅੰਸ ਸੈਂਟਰ ਐਨਸੀਆਰ ਦੇ ਖਪਤਕਾਰਾਂ ਦੀ ਸੇਵਾ ਕਰੇਗਾ। ਨਵੀਂ ਦਿੱਲੀ ਦਾ ਇਹ ਇਲਾਕਾ ਹਾਈ-ਐਂਡ ਬਿਜਨਸ ਅਤੇ ਹੌਸਪਿਟੈਲਿਟੀ ਹੱਬ ਹੈ, ਜਿੱਥੇ ਲਗਜ਼ਰੀ ਹੋਟਲਜ਼, ਵੱਡੀਆਂ ਕੰਪਨੀਆਂ ਦੇ ਦਫਤਰ ਅਤੇ ਹਾਈ-ਪ੍ਰੋਫਾਈਲ ਰਿਟੇਲ ਸਟੋਰ ਮੌਜੂਦ ਹਨ।ਕੰਪਨੀ ਨੇ ਇਸ ਤੋਂ ਪਹਿਲਾਂ 15 ਜੁਲਾਈ ਨੂੰ, ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ ਵਿੱਚ ਸਥਿਤ ਮੇਕਰ ਮੈਕਸੀਕੋ ਮਾਲ ਵਿੱਚ ਆਪਣਾ ਪਹਿਲਾ ਭਾਰਤੀ ਸ਼ੋਅਰੂਮ ਖੋਲ੍ਹਿਆ ਸੀ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ
