ਨਵੀਂ ਦਿੱਲੀ, 25 ਸਤੰਬਰ (ਹਿ. ਸ.)। ਹਫਤੇ ਦੇ ਪਹਿਲੇ ਦਿਨ ਹੀ ਅੱਜ ਘਰੇਲੂ ਸ਼ੇਅਰ ਬਾਜ਼ਾਰ ’ਚ ਗਿਰਾਵਟ ਦਾ ਰੁਝਾਨ ਬਣਿਆ ਹੋਇਆ ਹੈ। ਪਿਛਲੇ ਲਗਾਤਾਰ ਪੰਜ ਕਾਰੋਬਾਰੀ ਦਿਨਾਂ ਤੋਂ ਘਰੇਲੂ ਬਾਜ਼ਾਰ ’ਤੇ ਦਬਾਅ ਬਣਿਆ ਹੋਇਆ ਹੈ। ਅੱਜ ਦਾ ਕਾਰੋਬਾਰ ਮਾਮੂਲੀ ਵਾਧੇ ਦੇ ਨਾਲ ਫਲੈਟ ਪੱਧਰ ’ਤੇ ਸ਼ੁਰੂ ਹੋਇਆ। ਸ਼ੁਰੂਆਤੀ ਕਾਰੋਬਾਰ ਵਿੱਚ ਕੁਝ ਸਮੇਂ ਲਈ ਖਰੀਦਦਾਰੀ ਦਾ ਰੁਝਾਨ ਰਿਹਾ, ਪਰ ਬਾਅਦ ਵਿੱਚ ਵਿਕਰੀ ਦੇ ਦਬਾਅ ਵਿੱਚ ਵਾਧਾ ਹੋਣ ਕਾਰਨ ਸੈਂਸੈਕਸ ਅਤੇ ਨਿਫਟੀ ਦੋਵੇਂ ਸੂਚਕਾਂਕ ਲਾਲ ਰੰਗ ਵਿੱਚ ਆ ਗਏ। ਕਾਰੋਬਾਰ ਦੌਰਾਨ 11:00 ਵਜੇ ਤੱਕ ਸੈਂਸੈਕਸ 159.52 ਅੰਕ ਭਾਵ 0.24 ਫੀਸਦੀ ਦੀ ਗਿਰਾਵਟ ਨਾਲ 65,849.63 ਅੰਕ ’ਤੇ ਅਤੇ ਨਿਫਟੀ 49.10 ਅੰਕ ਭਾਵ 0.25 ਫੀਸਦੀ ਦੀ ਗਿਰਾਵਟ ਨਾਲ 19,625.15 ਅੰਕ ਦੇ ਪੱਧਰ ’ਤੇ ਕਾਰੋਬਾਰ ਕਰਦੇ ਨਜ਼ਰ ਆਏ।
ਕਾਰੋਬਾਰ ਦੇ ਪਹਿਲੇ ਘੰਟੇ ਬਾਅਦ ਸ਼ੇਅਰ ਬਾਜ਼ਾਰ ਦੇ ਵੱਡੇ ਸ਼ੇਅਰਾਂ ’ਚੋਂ ਬਜਾਜ ਫਾਈਨਾਂਸ, ਬਜਾਜ ਫਿਨਸਰਵ, ਮਾਰੂਤੀ ਸੁਜ਼ੂਕੀ, ਏਸ਼ੀਅਨ ਪੇਂਟਸ ਅਤੇ ਟਾਟਾ ਕੰਜ਼ਿਊਮਰ ਪ੍ਰੋਡਕਟਸ ਦੇ ਸ਼ੇਅਰ 3.89 ਫੀਸਦੀ ਤੋਂ 0.91 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰਦੇ ਦਿਖਾਈ ਦਿੱਤੇ। ਦੂਜੇ ਪਾਸੇ, ਐਸਬੀਆਈ ਲਾਈਫ ਇੰਸ਼ੋਰੈਂਸ, ਐਲਟੀ ਮਾਈਂਡਟਰੀ, ਇਨਫੋਸਿਸ, ਲਾਰਸਨ ਐਂਡ ਟੂਬਰੋ ਅਤੇ ਐਚਡੀਐਫਸੀ ਲਾਈਫ ਦੇ ਸ਼ੇਅਰ 1.92 ਤੋਂ 0.99 ਫੀਸਦੀ ਦੀ ਕਮਜ਼ੋਰੀ ਨਾਲ ਕਾਰੋਬਾਰ ਕਰਦੇ ਨਜ਼ਰ ਆਏ। ਇਸ ਦੌਰਾਨ ਸੈਂਸੈਕਸ ’ਚ ਸ਼ਾਮਲ 30 ਸ਼ੇਅਰਾਂ ਵਿੱਚੋਂ 11 ਸ਼ੇਅਰ ਖਰੀਦਦਾਰੀ ਦੇ ਸਮਰਥਨ ਨਾਲ ਹਰੇ ਨਿਸ਼ਾਨ ’ਤੇ, ਦੂਜੇ ਪਾਸੇ ਬਿਕਵਾਲੀ ਦੇ ਦਬਾਅ ਕਾਰਨ 19 ਸ਼ੇਅਰ ਲਾਲ ਨਿਸ਼ਾਨ ’ਤੇ ਕਾਰੋਬਾਰ ਕਰ ਰਹੇ ਸਨ। ਇਸੇ ਤਰ੍ਹਾਂ ਨਿਫਟੀ ’ਚ ਸ਼ਾਮਲ 50 ਸ਼ੇਅਰਾਂ ’ਚੋਂ 19 ਸ਼ੇਅਰ ਹਰੇ ਨਿਸ਼ਾਨ ’ਚ ਅਤੇ 31 ਸ਼ੇਅਰ ਲਾਲ ਨਿਸ਼ਾਨ ਵਿੱਚ ਕਾਰੋਬਾਰ ਕਰਦੇ ਦੇਖੇ ਗਏ।
ਬੀਐੱਸਈ ਸੈਂਸੈਕਸ ਨੇ ਅੱਜ 73.84 ਅੰਕਾਂ ਦੇ ਮਾਮੂਲੀ ਵਾਧੇ ਨਾਲ 66,082.99 ਅੰਕਾਂ ’ਤੇ ਕਾਰੋਬਾਰ ਸ਼ੁਰੂ ਕੀਤਾ। ਬਾਜ਼ਾਰ ਖੁੱਲ੍ਹਣ ਤੋਂ ਥੋੜ੍ਹੀ ਦੇਰ ਬਾਅਦ ਹੀ ਖਰੀਦਦਾਰਾਂ ਨੇ ਖਰੀਦਦਾਰੀ ਸ਼ੁਰੂ ਕਰ ਦਿੱਤੀ। ਖਰੀਦਦਾਰੀ ਦੇ ਸਮਰਥਨ ਨਾਲ ਇਹ ਸੂਚਕਾਂਕ ਵਧ ਕੇੇ 66,118.56 ਅੰਕਾਂ ਦੇ ਪੱਧਰ ’ਤੇ ਪਹੁੰਚ ਗਿਆ, ਪਰ ਇਸ ਤੋਂ ਬਾਅਦ ਵਿਕਰੀ ਦੇ ਦਬਾਅ ਕਾਰਨ ਇਹ ਸੂਚਕਾਂਕ ਲਾਲ ਰੰਗ ’ਚ ਡਿੱਗ ਕੇ 66 ਹਜ਼ਾਰ ਅੰਕਾਂ ਦੇ ਪੱਧਰ ਤੋਂ ਹੇਠਾਂ ਚਲਾ ਗਿਆ। ਸੈਂਸੈਕਸ ਵਾਂਗ ਅੱਜ ਐਨਐਸਈ ਦਾ ਨਿਫਟੀ ਵੀ 3.95 ਅੰਕਾਂ ਦੇ ਸੰਕੇਤਕ ਵਾਧੇ ਨਾਲ 19,678.20 ਅੰਕਾਂ ਦੇ ਪੱਧਰ ’ਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ ’ਚ ਖਰੀਦਦਾਰੀ ਦੇ ਸਮਰਥਨ ਨਾਲ ਇਹ ਸੂਚਕਾਂਕ ਵੀ 19,713.65 ਅੰਕਾਂ ਦੇ ਪੱਧਰ ’ਤੇ ਪਹੁੰਚ ਗਿ, ਪਰ ਇਸ ਤੋਂ ਬਾਅਦ ਬਿਕਵਾਲੀ ਦੇ ਦਬਾਅ ਕਾਰਨ ਇਹ ਸੂਚਕਾਂਕ 19,614.20 ਅੰਕਾਂ ਤੱਕ ਲਾਲ ਨਿਸ਼ਾਨ ’ਤੇ ਆ ਗਿਆ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਸੈਂਸੈਕਸ 221.09 ਅੰਕ ਜਾਂ 0.33 ਫੀਸਦੀ ਦੀ ਕਮਜ਼ੋਰੀ ਨਾਲ 66,009.15 ਅੰਕਾਂ ਦੇ ਪੱਧਰ ’ਤੇ ਬੰਦ ਹੋਇਆ ਸੀ। ਇਸ ਦੇ ਨਾਲ ਹੀ ਨਿਫਟੀ ਦਾ ਕਾਰੋਬਾਰ 68.10 ਅੰਕ ਜਾਂ 0.34 ਫੀਸਦੀ ਗਿਰਾਵਟ ਨਾਲ 19,674.25 ਅੰਕਾਂ ਦੇ ਪੱਧਰ ’ਤੇ ਬੰਦ ਹੋਇਆ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
