ਨਵੀਂ ਦਿੱਲੀ, 27 ਸਤੰਬਰ (ਹਿ. ਸ.)। ਗਲੋਬਲ ਬਾਜ਼ਾਰ ਤੋਂ ਅੱਜ ਕਮਜ਼ੋਰ ਸੰਕੇਤ ਮਿਲ ਰਹੇ ਹਨ। ਵਾਲ ਸਟਰੀਟ ਸੂਚਕਾਂਕ ਪਿਛਲੇ ਸੈਸ਼ਨ ਦੌਰਾਨ ਗਿਰਾਵਟ ਨਾਲ ਕਾਰੋਬਾਰ ਕਰਨ ਤੋਂ ਬਾਅਦ ਬੰਦ ਹੋਏ। ਹਾਲਾਂਕਿ, ਅੱਜ ਡਾਓ ਜੌਂਨਸ ਫਿਊਚਰਜ਼ ਵਿੱਚ ਮਾਮੂਲੀ ਵਾਧਾ ਨਜ਼ਰ ਆ ਰਿਹਾ ਹੈ। ਯੂਰਪੀ ਬਾਜ਼ਾਰ ਸੂਚਕਾਂਕ ਵੀ ਪਿਛਲੇ ਸੈਸ਼ਨ ਦੌਰਾਨ ਲਗਾਤਾਰ ਦਬਾਅ ਹੇਠ ਕਾਰੋਬਾਰ ਕਰਨ ਤੋਂ ਬਾਅਦ ਮਿਲੇ-ਜੁਲੇ ਨਤੀਜਿਆਂ ਨਾਲ ਬੰਦ ਹੋਏ। ਏਸ਼ੀਆਈ ਬਾਜ਼ਾਰ ’ਚ ਅੱਜ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ।
ਪਿਛਲੇ ਸੈਸ਼ਨ ’ਚ ਅਮਰੀਕੀ ਬਾਜ਼ਾਰ ’ਚ ਲਗਾਤਾਰ ਦਬਾਅ ਦੀ ਸਥਿਤੀ ਬਣੀ ਰਹੀ। ਐੱਸ.ਐਂਡ. ਪੀ 500 ਸੂਚਕਾਂਕ ਪਿਛਲੇ ਸੈਸ਼ਨ ਦੌਰਾਨ 1.47 ਫੀਸਦੀ ਦੀ ਭਾਰੀ ਗਿਰਾਵਟ ਨਾਲ 4,273.53 ਅੰਕ ’ਤੇ, ਨੈਸਡੈਕ 207.71 ਅੰਕ ਜਾਂ 1.57 ਫੀਸਦੀ ਦੀ ਕਮਜ਼ੋਰੀ ਨਾਲ 13,063.61 ਅੰਕ ਦੇ ਪੱਧਰ ’ਤੇ ਬੰਦ ਹੋਇਆ। ਦੂਜੇ ਪਾਸੇ, ਡਾਓ ਜੌਂਨਸ ਫਿਊਚਰਜ਼ ਅੱਜ 0.09 ਫੀਸਦੀ ਦੀ ਮਜ਼ਬੂਤੀ ਨਾਲ 33,650 ਅੰਕਾਂ ਦੇ ਪੱਧਰ ’ਤੇ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ।
ਯੂਰਪੀ ਬਾਜ਼ਾਰ ਵੀ ਪਿਛਲੇ ਸੈਸ਼ਨ ਦੌਰਾਨ ਲਗਾਤਾਰ ਦਬਾਅ ’ਚ ਰਿਹਾ। ਹਾਲਾਂਕਿ, ਕਾਰੋਬਾਰ ਦੇ ਅੰਤ ’ਚ ਐੱਫਟੀਐੱਸਈ ਸੂਚਕਾਂਕ ਮੁੜ ਰਿਕਵਰੀ ਕਰਨ ਅਤੇ ਹਰੇ ਨਿਸ਼ਾਨ ਤੱਕ ਪਹੁੰਚਣ ਵਿੱਚ ਕਾਮਯਾਬ ਰਿਹਾ। ਇਹ ਸੂਚਕਾਂਕ .02 ਫੀਸਦੀ ਦੇ ਮਾਮੂਲੀ ਵਾਧੇ ਨਾਲ 7,625.72 ਅੰਕਾਂ ਦੇ ਪੱਧਰ ’ਤੇ ਬੰਦ ਹੋਇਆ। ਦੂਜੇ ਪਾਸੇ, ਸੀਏਸੀ ਸੂਚਕਾਂਕ 0.70 ਫੀਸਦੀ ਦੀ ਗਿਰਾਵਟ ਨਾਲ 7,074.02 ਅੰਕਾਂ ’ਤੇ ਅਤੇ ਡੀਏਐੱਕਸ ਇੰਡੈਕਸ 149.62 ਅੰਕ ਜਾਂ 0.98 ਫੀਸਦੀ ਦੀ ਕਮਜ਼ੋਰੀ ਨਾਲ 15,255.87 ਅੰਕਾਂ ਦੇ ਪੱਧਰ ’ਤੇ ਬੰਦ ਹੋਇਆ।
ਅੱਜ ਏਸ਼ੀਆਈ ਬਾਜ਼ਾਰਾਂ ’ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਹੈਂਗ ਸੇਂਗ ਇੰਡੈਕਸ 113.10 ਅੰਕ ਜਾਂ 0.65 ਫੀਸਦੀ ਦੇ ਵਾਧੇ ਨਾਲ 17,580 ਅੰਕਾਂ ਦੇ ਪੱਧਰ ’ਤੇ, ਜਕਾਰਤਾ ਕੰਪੋਜ਼ਿਟ ਇੰਡੈਕਸ 0.17 ਫੀਸਦੀ ਮਜ਼ਬੂਤ ਹੋ ਕੇ 6,935.42 ਅੰਕਾਂ ਦੇ ਪੱਧਰ ’ਤੇ, ਸ਼ੰਘਾਈ ਕੰਪੋਜ਼ਿਟ ਇੰਡੈਕਸ 0.33 ਫੀਸਦੀ ਦੀ ਵਾਧੇ ਨਾਲ 3,112.54 ਅੰਕ ਦੇ ਪੱਧਰ ’ਤੇ ਕਾਰੋਬਾਰ ਕਰਦੇ ਨਜ਼ਰ ਆਏ ਹਨ।
ਦੂਜੇ ਪਾਸੇ ਗਿਫਟ ਨਿਫਟੀ 0.06 ਫੀਸਦੀ ਦੀ ਕਮਜ਼ੋਰੀ ਨਾਲ 19,597 ਦੇ ਪੱਧਰ ’ਤੇ, ਨਿੱਕੇਈ ਇੰਡੈਕਸ 0.30 ਫੀਸਦੀ ਗਿਰਾਵਟ ਨਾਲ 32,217.33 ਅੰਕ ਦੇ ਪੱਧਰ ’ਤੇ, ਸਟ੍ਰੇਟਸ ਟਾਈਮਜ਼ ਇੰਡੈਕਸ 0.90 ਫੀਸਦੀ ਡਿੱਗ ਕੇ 3,186.24 ਅੰਕ ਦੇ ਪੱਧਰ ’ਤੇ, ਤਾਈਵਾਨ ਵੇਟਿਡ ਇੰਡੈਕਸ 0.14 ਫੀਸਦੀ ਡਿੱਗ ਕੇ 16,252.96 ਅੰਕਾਂ ਦੇ ਪੱਧਰ ’ਤੇ, ਕੋਸਪੀ ਸੂਚਕਾਂਕ 0.34 ਫੀਸਦੀ ਕਮਜ਼ੋਰ ਹੋ ਕੇ 2454.70 ਅੰਕ ਦੇ ਪੱਧਰ ’ਤੇ ਅਤੇ ਸੈੱਟ ਕੰਪੋਜ਼ਿਟ ਇੰਡੈਕਸ 0.02 ਫੀਸਦੀ ਡਿੱਗ ਕੇ 1,493.72 ਅੰਕ ਦੇ ਪੱਧਰ ’ਤੇ ਕਾਰੋਬਾਰ ਕਰਦੇ ਨਜ਼ਰ ਆਏ ਹਨ
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
