ਨਵੀਂ ਦਿੱਲੀ, 21 ਦਸੰਬਰ (ਹਿ. ਸ.)। ਗਲੋਬਲ ਬਾਜ਼ਾਰ ਤੋਂ ਅੱਜ ਕਮਜ਼ੋਰ ਸੰਕੇਤ ਮਿਲ ਰਹੇ ਹਨ। ਪਿਛਲੇ ਸੈਸ਼ਨ ਦੌਰਾਨ ਮੁਨਾਫਾ ਬੁਕਿੰਗ ਦੇ ਦਬਾਅ ਕਾਰਨ ਅਮਰੀਕੀ ਬਾਜ਼ਾਰ 1 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਨਾਲ ਬੰਦ ਹੋਏ। ਹਾਲਾਂਕਿ, ਡਾਓ ਜੌਂਸ ਫਿਊਚਰਜ਼ ਮਜ਼ਬੂਤੀ ਨਾਲ ਕਾਰੋਬਾਰ ਕਰਦਾ ਨਜ਼ਰ ਆਹਿਆ ਹੈ। ਯੂਰਪੀ ਬਾਜ਼ਾਰਾਂ ਨੇ ਆਖਰੀ ਸੈਸ਼ਨ ਦੌਰਾਨ ਮਜ਼ਬੂਤੀ ਨਾਲ ਕਾਰੋਬਾਰ ਕਰਨਾ ਜਾਰੀ ਰੱਖਿਆ, ਪਰ ਕਾਰੋਬਾਰ ਦੇ ਆਖਰੀ ਘੰਟਿਆਂ ਵਿੱਚ ਵਿਕਰੀ ਦੇ ਦਬਾਅ ਕਾਰਨ ਮਿਲੇ-ਜੁਲੇ ਨਤੀਜਿਆਂ ਨਾਲ ਬੰਦ ਹੋਇਆ। ਅੱਜ ਏਸ਼ੀਆਈ ਬਾਜ਼ਾਰਾਂ ‘ਚ ਵੀ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ।
ਪਿਛਲੇ ਸੈਸ਼ਨ ਦੌਰਾਨ ਵਾਲ ਸਟ੍ਰੀਟ ‘ਤੇ ਮੁਨਾਫਾ ਬੁਕਿੰਗ ਦਾ ਦਬਾਅ ਰਿਹਾ। ਕਰੀਬ 7 ਹਫਤਿਆਂ ਦੀ ਤੇਜ਼ੀ ਤੋਂ ਬਾਅਦ ਨਿਵੇਸ਼ਕਾਂ ਨੇ ਅਮਰੀਕੀ ਬਾਜ਼ਾਰ ‘ਚ ਭਾਰੀ ਵਿਕਰੀ ਕੀਤੀ, ਜਿਸ ਕਾਰਨ ਡਾਓ ਜੋਂਸ 475 ਅੰਕਾਂ ਦੀ ਗਿਰਾਵਟ ਨਾਲ ਬੰਦ ਹੋਇਆ। ਇਸੇ ਤਰ੍ਹਾਂ ਐੱਸਐਂਡਪੀ 500 ਸੂਚਕਾਂਕ ਨੇ ਪਿਛਲੇ ਸੈਸ਼ਨ ਦੇ ਕਾਰੋਬਾਰ ਨੂੰ 1.08 ਫੀਸਦੀ ਦੀ ਕਮਜ਼ੋਰੀ ਨਾਲ 4,716.87 ਅੰਕਾਂ ਦੇ ਪੱਧਰ ‘ਤੇ ਬੰਦ ਕੀਤਾ। ਇਸ ਤੋਂ ਇਲਾਵਾ ਨੈਸਡੈਕ 168.85 ਅੰਕ ਜਾਂ 1.13 ਫੀਸਦੀ ਡਿੱਗ ਕੇ 14,834.37 ਅੰਕ ਦੇ ਪੱਧਰ ‘ਤੇ ਬੰਦ ਹੋਇਆ। ਡਾਓ ਜੋਂਸ ਫਿਊਚਰਜ਼ ਫਿਲਹਾਲ 0.24 ਫੀਸਦੀ ਦੀ ਮਜ਼ਬੂਤੀ ਨਾਲ 37,171.57 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ।
ਪਿਛਲੇ ਸੈਸ਼ਨ ਦੌਰਾਨ ਯੂਰਪੀ ਬਾਜ਼ਾਰ ‘ਚ ਤੇਜ਼ੀ ਬਣੀ ਰਹੀ, ਪਰ ਆਖਰੀ ਸਮੇਂ ‘ਤੇ ਮੁਨਾਫਾ ਬੁਕਿੰਗ ਦੇ ਦਬਾਅ ਕਾਰਨ ਡੀਏਐਕਸ ਸੂਚਕਾਂਕ 0.07 ਫੀਸਦੀ ਦੀ ਗਿਰਾਵਟ ਨਾਲ 16,733.05 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ। ਦੂਜੇ ਪਾਸੇ, ਐੱਫਟੀਐੱਸਈ ਸੂਚਕਾਂਕ 1.01 ਫੀਸਦੀ ਦੀ ਮਜ਼ਬੂਤੀ ਨਾਲ 7,715.68 ਅੰਕ ’ਤੇ ਅਤੇ ਸੀਏਸੀ ਇੰਡੈਕਸ 0.12 ਫੀਸਦੀ ਦੇ ਵਾਧੇ ਨਾਲ 7,583.43 ਦੇ ਪੱਧਰ ‘ਤੇ ਬੰਦ ਹੋਇਆ।
ਅੱਜ ਏਸ਼ੀਆਈ ਬਾਜ਼ਾਰਾਂ ‘ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਸਟ੍ਰੇਟਸ ਟਾਈਮਜ਼ ਇੰਡੈਕਸ 0.14 ਫੀਸਦੀ ਮਜ਼ਬੂਤੀ ਨਾਲ 3,112.53 ‘ਤੇ, ਸੈੱਟ ਕੰਪੋਜ਼ਿਟ ਇੰਡੈਕਸ 0.23 ਫੀਸਦੀ ਮਜ਼ਬੂਤੀ ਨਾਲ 1,403.57 ਦੇ ਪੱਧਰ ‘ਤੇ, ਸ਼ੰਘਾਈ ਕੰਪੋਜ਼ਿਟ ਇੰਡੈਕਸ 0.15 ਫੀਸਦੀ ਮਜ਼ਬੂਤੀ ਨਾਲ 2,906.49 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰਦੇ ਨਜ਼ਰ ਆਏ ਹਨ।
ਦੂਜੇ ਪਾਸੇ ਗਿਫਟ ਨਿਫਟੀ 0.31 ਫੀਸਦੀ ਦੀ ਗਿਰਾਵਟ ਨਾਲ 21,151 ਅੰਕ ਦੇ ਪੱਧਰ ‘ਤੇ, ਹੈਂਗ ਸੇਂਗ ਇੰਡੈਕਸ 0.24 ਫੀਸਦੀ ਡਿੱਗ ਕੇ 16,573.12 ਅੰਕਾਂ ਦੇ ਪੱਧਰ ‘ਤੇ, ਨਿੱਕੇਈ ਇੰਡੈਕਸ 548.70 ਅੰਕ ਜਾਂ 1.63 ਫੀਸਦੀ ਦੀ ਕਮਜ਼ੋਰੀ ਨਾਲ 33,127.24 ਅੰਕ ‘ਤੇ, ਤਾਈਵਾਨ ਵੇਟਿਡ ਇੰਡੈਕਸ 103.57 ਅੰਕ ਜਾਂ 0.59 ਫੀਸਦੀ ਡਿੱਗ ਕੇ 17,531.63 ਅੰਕਾਂ ਦੇ ਪੱਧਰ ‘ਤੇ, ਕੋਸਪੀ ਇੰਡੈਕਸ 0.77 ਫੀਸਦੀ ਦੀ ਕਮਜ਼ੋਰੀ ਨਾਲ 2,594.11 ਅੰਕ ‘ਤੇ ਅਤੇ ਜਕਾਰਤਾ ਕੰਪੋਜ਼ਿਟ ਇੰਡੈਕਸ 0.32 ਫੀਸਦੀ ਦੀ ਗਿਰਾਵਟ ਨਾਲ 7,196.48 ਅੰਕ ‘ਤੇ ਕਾਰੋਬਾਰ ਕਰਦੇ ਦਿਖਾਈ ਦਿੱਤੇ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
