ਨਵੀਂ ਦਿੱਲੀ, 13 ਨਵੰਬਰ (ਹਿ.ਸ.)। ਅੱਜ ਗਲੋਬਲ ਬਾਜ਼ਾਰ ਤੋਂ ਮਿਲੇ-ਜੁਲੇ ਸੰਕੇਤ ਮਿਲ ਰਹੇ ਹਨ। ਪਿਛਲੇ ਸੈਸ਼ਨ ਦੇ ਦੌਰਾਨ ਵਾਲ ਸਟ੍ਰੀਟ ਸੂਚਕਾਂਕ ਤਕਨਾਲੋਜੀ ਸ਼ੇਅਰਾਂ ਵਿੱਚ ਤੇਜ਼ੀ ਦੇ ਕਾਰਨ ਪ੍ਰਭਾਵਸ਼ਾਲੀ ਮਜ਼ਬੂਤੀ ਦੇ ਨਾਲ ਬੰਦ ਹੋਏ, ਪਰ ਮੂਡੀਜ਼ ਵੱਲੋਂ ਅਮਰੀਕਾ ਦੀ ਕ੍ਰੈਡਿਟ ਰੇਟਿੰਗ ਘਟਣ ਕਾਰਨ ਡਾਓ ਜੋਂਸ ਫਿਊਚਰਜ਼ ਅੱਜ ਗਿਰਾਵਟ ਦੇ ਨਾਲ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਯੂਰਪੀ ਬਾਜ਼ਾਰ ਪਿਛਲੇ ਸੈਸ਼ਨ ਦੌਰਾਨ ਇਕ ਫੀਸਦੀ ਗਿਰਾਵਟ ਨਾਲ ਬੰਦ ਹੋਏ। ਇਸ ਦੇ ਨਾਲ ਹੀ ਅੱਜ ਏਸ਼ੀਆਈ ਬਾਜ਼ਾਰਾਂ ‘ਚ ਦਬਾਅ ਨਜ਼ਰ ਆ ਰਿਹਾ ਹੈ।
ਸ਼ੁੱਕਰਵਾਰ ਦੇ ਕਾਰੋਬਾਰ ‘ਚ ਟੈਕਨਾਲੋਜੀ ਅਤੇ ਗ੍ਰੋਥ ਸ਼ੇਅਰਾਂ ‘ਚ ਸ਼ਾਨਦਾਰ ਵਾਧੇ ਕਾਰਨ ਅਮਰੀਕੀ ਬਾਜ਼ਾਰ ‘ਚ ਉਤਸ਼ਾਹ ਦਾ ਮਾਹੌਲ ਬਣਿਆ ਰਿਹਾ। ਅਜਿਹੇ ਮਾਹੌਲ ‘ਚ ਡਾਓ ਜੋਂਸ 391 ਅੰਕਾਂ ਦੀ ਮਜ਼ਬੂਤੀ ਨਾਲ ਬੰਦ ਹੋਇਆ। ਇਸੇ ਤਰ੍ਹਾਂ ਐੱਸਐਂਡਪੀ 500 ਸੂਚਕਾਂਕ ਨੇ ਪਿਛਲੇ ਸੈਸ਼ਨ ਦਾ ਕਾਰੋਬਾਰ 1.56 ਫੀਸਦੀ ਦੀ ਮਜ਼ਬੂਤੀ ਦੇ ਵਾਧੇ ਨਾਲ 4,415.36 ਅੰਕਾਂ ਦੇ ਪੱਧਰ ‘ਤੇ ਬੰਦ ਕੀਤਾ। ਇਸ ਤੋਂ ਇਲਾਵਾ ਨੈਸਡੈਕ 274.51 ਅੰਕ ਜਾਂ 2.03 ਫੀਸਦੀ ਮਜ਼ਬੂਤੀ ਨਾਲ 13,795.96 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ।ਹਾਲਾਂਕਿ ਅਮਰੀਕਾ ਦੀ ਕ੍ਰੈਡਿਟ ਰੇਟਿੰਗ ‘ਚ ਗਿਰਾਵਟ ਕਾਰਨ ਅੱਜ ਡਾਓ ਜੌਂਸ ਫਿਊਚਰਜ਼ 144.29 ਅੰਕ ਜਾਂ 0.42 ਫੀਸਦੀ ਦੀ ਗਿਰਾਵਟ ਨਾਲ 34,138.81 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ।
ਅਮਰੀਕੀ ਬਾਜ਼ਾਰ ਦੇ ਉਲਟ ਯੂਰਪੀ ਬਾਜ਼ਾਰ ਪਿਛਲੇ ਸੈਸ਼ਨ ਦੌਰਾਨ ਭਾਰੀ ਗਿਰਾਵਟ ਨਾਲ ਬੰਦ ਹੋਏ। ਐੱਫਟੀਐੱਸਈ ਇੰਡੈਕਸ 95.12 ਅੰਕ ਜਾਂ 1.29 ਫੀਸਦੀ ਡਿੱਗ ਕੇ 7,360.55 ‘ਤੇ ਬੰਦ ਹੋਇਆ। ਇਸੇ ਤਰ੍ਹਾਂ, ਸੀਏਸੀ ਸੂਚਕਾਂਕ 0.97 ਫੀਸਦੀ ਦੀ ਕਮਜ਼ੋਰੀ ਨਾਲ 7,045.04 ਅੰਕ ਦੇ ਪੱਧਰ ‘ਤੇ, ਡੀਏਐਕਸ ਇੰਡੈਕਸ 118.15 ਅੰਕ ਜਾਂ 0.78 ਫੀਸਦੀ ਦੀ ਗਿਰਾਵਟ ਨਾਲ 15,234.39 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ।
ਅੱਜ ਏਸ਼ੀਆਈ ਬਾਜ਼ਾਰਾਂ ‘ਤੇ ਲਗਾਤਾਰ ਦਬਾਅ ਬਣਿਆ ਨਜ਼ਰ ਆ ਰਿਹਾ ਹੈ। ਛੁੱਟੀ ਹੋਣ ਕਾਰਨ ਅੱਜ ਸਟ੍ਰੇਟਸ ਟਾਈਮਜ਼ ਇੰਡੈਕਸ ਵਿੱਚ ਕੋਈ ਕਾਰੋਬਾਰ ਨਹੀਂ ਹੋਇਆ। ਤਾਈਵਾਨ ਵੇਟਿਡ ਇੰਡੈਕਸ 159.98 ਅੰਕ ਜਾਂ 0.95 ਫੀਸਦੀ ਮਜ਼ਬੂਤੀ ਨਾਲ 16,842.65 ਅੰਕਾਂ ਦੇ ਪੱਧਰ ‘ਤੇ, ਜਕਾਰਤਾ ਕੰਪੋਜ਼ਿਟ ਇੰਡੈਕਸ 0.36 ਫੀਸਦੀ ਮਜ਼ਬੂਤੀ ਨਾਲ 6,834.005 ਅੰਕਾਂ ਦੇ ਪੱਧਰ ‘ਤੇ ਕਾਰੋਬਾਰ ਕਰਦੇ ਨਜ਼ਰ ਆਏ ਹਨ।
ਦੂਜੇ ਪਾਸੇ ਗਿਫਟ ਨਿਫਟੀ 0.24 ਫੀਸਦੀ ਡਿੱਗ ਕੇ 19,494.50 ਅੰਕ ‘ਤੇ, ਹੈਂਗ ਸੇਂਗ ਇੰਡੈਕਸ 0.14 ਫੀਸਦੀ ਦੀ ਗਿਰਾਵਟ ਨਾਲ 17,178.79 ਅੰਕ ਦੇ ਪੱਧਰ ‘ਤੇ, ਨਿਕੇਈ ਇੰਡੈਕਸ 0.01 ਫੀਸਦੀ ਦੀ ਕਮਜ਼ੋਰੀ ਦੇ ਨਾਲ 32,565.30 ਅੰਕ ਦੇ ਪੱਧਰ ‘ਤੇ, ਕੋਸਪੀ ਇੰਡੈਕਸ 0.16 ਫੀਸਦੀ ਡਿੱਗ ਕੇ 2,405.86 ਦੇ ਪੱਧਰ ‘ਤੇ, ਸੈੱਟ ਕੰਪੋਜ਼ਿਟ ਇੰਡੈਕਸ 0.67 ਫੀਸਦੀ ਫਿਸਲ ਕੇ 1,380.33 ਅੰਕਾਂ ਦੇ ਪੱਧਰ ‘ਤੇ ਅਤੇ ਸ਼ੰਘਾਈ ਕੰਪੋਜ਼ਿਟ ਇੰਡੈਕਸ 0.19 ਫੀਸਦੀ ਡਿੱਗ ਕੇ 3,033.31 ਅੰਕਾਂ ਦੇ ਪੱਧਰ ‘ਤੇ ਕਾਰੋਬਾਰ ਕਰਦੇ ਦਿਖਾਈ ਦਿੱਤੇ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
