ਨਵੀਂ ਦਿੱਲੀ, 22 ਦਸੰਬਰ (ਹਿ. ਸ.)। ਗਲੋਬਲ ਬਾਜ਼ਾਰ ਤੋਂ ਅੱਜ ਮਿਲੇ-ਜੁਲੇ ਸੰਕੇਤ ਮਿਲ ਰਹੇ ਹਨ। ਵਾਲ ਸਟ੍ਰੀਟ ਨੇ ਪਿਛਲੇ ਸੈਸ਼ਨ ਦੇ ਦੌਰਾਨ ਇੱਕ ਵਧੀਆ ਰਿਕਵਰੀ ਦੇਖੀ, ਪਰ ਡਾਓ ਜੋਂਸ ਫਿਊਚਰਜ਼ ਅੱਜ ਘਾਟੇ ਦੇ ਨਾਲ ਕਾਰੋਬਾਰ ਕਰ ਰਿਹਾ ਹੈ। ਯੂਰਪੀ ਬਾਜ਼ਾਰ ਪਿਛਲੇ ਸੈਸ਼ਨ ਦੌਰਾਨ ਲਗਾਤਾਰ ਦਬਾਅ ‘ਚ ਰਿਹਾ। ਉੱਥੇ ਹੀ ਅੱਜ ਏਸ਼ੀਆਈ ਬਾਜ਼ਾਰ ‘ਚ ਆਮ ਤੌਰ ‘ਤੇ ਤੇਜ਼ੀ ਦਾ ਮਾਹੌਲ ਹੈ।
ਇੱਕ ਦਿਨ ਦੀ ਗਿਰਾਵਟ ਤੋਂ ਬਾਅਦ ਵਾਲ ਸਟ੍ਰੀਟ ਸੂਚਕਾਂਕ ਪਿਛਲੇ ਸੈਸ਼ਨ ਦੇ ਦੌਰਾਨ ਮਜ਼ਬੂਤੀ ਨਾਲ ਕਾਰੋਬਾਰ ਕਰਦੇ ਨਜ਼ਰ ਆਏ। ਡਾਓ ਜੋਂਸ ਨੇ 300 ਤੋਂ ਵੱਧ ਅੰਕਾਂ ਦ; ਵਾਧਾ ਦਰਜ ਕੀਤਾ ਗਿਆ। ਇਸੇ ਤਰ੍ਹਾਂ ਐੱਸ ਐਂਡ ਪੀ 500 ਸੂਚਕਾਂਕ ਪਿਛਲੇ ਸੈਸ਼ਨ ਦਾ ਕਾਰੋਬਾਰ 1.03 ਫੀਸਦੀ ਦੇ ਵਾਧੇ ਨਾਲ 4,746.75 ਅੰਕਾਂ ‘ਤੇ ਬੰਦ ਹੋਇਆ। ਇਸ ਤੋਂ ਇਲਾਵਾ ਨੈਸਡੈਕ 185.92 ਅੰਕ ਜਾਂ 1.26 ਫੀਸਦੀ ਦੇ ਵਾਧੇ ਨਾਲ 14,963.87 ਅੰਕ ਦੇ ਪੱਧਰ ‘ਤੇ ਬੰਦ ਹੋਇਆ। ਹਾਲਾਂਕਿ, ਅੱਜ ਡਾਓ ਜੌਂਸ ਫਿਊਚਰਜ਼ ‘ਚ ਗਿਰਾਵਟ ਦਾ ਰੁਝਾਨ ਨਜ਼ਰ ਆ ਰਿਹਾ ਹੈ। ਇਹ ਸੂਚਕਾਂਕ 114.46 ਅੰਕ ਜਾਂ 0.31 ਫੀਸਦੀ ਦੀ ਕਮਜ਼ੋਰੀ ਨਾਲ 37,289.89 ਅੰਕਾਂ ਦੇ ਪੱਧਰ ‘ਤੇ ਕਾਰੋਬਾਰ ਕਰਦਾ ਨਜ਼ਰ ਆਇਆ ਹੈ।
ਯੂਰਪੀ ਬਾਜ਼ਾਰ ਪਿਛਲੇ ਸੈਸ਼ਨ ਦੌਰਾਨ ਲਗਾਤਾਰ ਦਬਾਅ ‘ਚ ਰਿਹਾ। ਐੱਫਟੀਐੱਸਈ ਇੰਡੈਕਸ 0.27 ਫੀਸਦੀ ਡਿੱਗ ਕੇ 7,694.73 ‘ਤੇ, ਸੀਏਸੀ ਸੂਚਕਾਂਕ 0.16 ਫੀਸਦੀ ਦੀ ਗਿਰਾਵਟ ਨਾਲ 7,571.40 ਅੰਕਾਂ ‘ਤੇ ਅਤੇ ਡੀਏਐਕਸ ਇੰਡੈਕਸ 0.27 ਫੀਸਦੀ ਦੀ ਕਮਜ਼ੋਰੀ ਨਾਲ 16,687.42 ਅੰਕ ਦੇ ਪੱਧਰ ‘ਤੇ ਬੰਦ ਹੋਇਆ।
ਏਸ਼ੀਆਈ ਬਾਜ਼ਾਰਾਂ ‘ਚ ਅੱਜ ਆਮ ਤੌਰ ‘ਤੇ ਤੇਜ਼ੀ ਦਾ ਰੁਝਾਨ ਹੈ। ਹਾਲਾਂਕਿ ਹੈਂਗ ਸੇਂਗ ਇੰਡੈਕਸ 0.44 ਫੀਸਦੀ ਦੀ ਕਮਜ਼ੋਰੀ ਦੇ ਨਾਲ 16,548.98 ਅੰਕ ਦੇ ਪੱਧਰ ‘ਤੇ ਅਤੇ ਸੈੱਟ ਕੰਪੋਜ਼ਿਟ ਇੰਡੈਕਸ 0.16 ਫੀਸਦੀ ਕਮਜ਼ੋਰ ਹੋ ਕੇ 1,402.64 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰਦੇ ਦਿਖਾਈ ਦਿੱਤੇੇ। ਦੂਜੇ ਪਾਸੇ ਗਿਫਟ ਨਿਫਟੀ 0.29 ਫੀਸਦੀ ਦੀ ਮਜ਼ਬੂਤੀ ਨਾਲ 21,378.50 ਅੰਕ ਦੇ ਪੱਧਰ ‘ਤੇ, ਨਿੱਕੇਈ ਇੰਡੈਕਸ 0.17 ਫੀਸਦੀ ਦੇ ਵਾਧੇ ਨਾਲ 33,197.35 ਦੇ ਪੱਧਰ ‘ਤੇ, ਸਟ੍ਰੇਟਸ ਟਾਈਮਜ਼ ਇੰਡੈਕਸ 0.85 ਫੀਸਦੀ ਦੇ ਵਾਧੇ ਨਾਲ 3,138.89 ਅੰਕ ਦੇ ਪੱਧਰ ‘ਤੇ, ਤਾਈਵਾਨ ਵੇਟਿਡ ਇੰਡੈਕਸ 0.25 ਫੀਸਦੀ ਦੀ ਮਜ਼ਬੂਤੀ ਨਾਲ 17,586.96 ਅੰਕਾਂ ਦੇ ਪੱਧਰ ‘ਤੇ, ਕੋਸਪੀ ਇੰਡੈਕਸ 0.34 ਫੀਸਦੀ ਦੇ ਵਾਧੇ ਨਾਲ 2,608.78 ‘ਤੇ, ਜਕਾਰਤਾ ਕੰਪੋਜ਼ਿਟ ਇੰਡੈਕਸ 0.41 ਫੀਸਦੀ ਦੇ ਵਾਧੇ ਨਾਲ 7,239.36 ਅੰਕ ‘ਤੇ ਅਤੇ ਸ਼ੰਘਾਈ ਕੰਪੋਜ਼ਿਟ ਇੰਡੈਕਸ 0.50 ਫੀਸਦੀ ਦੇ ਵਾਧੇ ਨਾਲ 2,933.25 ਅੰਕਾਂ ‘ਤੇ ਕਾਰੋਬਾਰ ਕਰਦੇ ਦਿਖਾਈ ਦਿੱਤੇ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
