ਨਵੀਂ ਦਿੱਲੀ, 17 ਅਕਤੂਬਰ (ਹਿ. ਸ.)। ਗਲੋਬਲ ਬਾਜ਼ਾਰ ਤੋਂ ਅੱਜ ਸਕਾਰਾਤਮਕ ਸੰਕੇਤ ਮਿਲ ਰਹੇ ਹਨ। ਅਮਰੀਕੀ ਕੰਪਨੀਆਂ ਦੇ ਚੰਗੇ ਨਤੀਜਿਆਂ ਕਾਰਨ ਪਿਛਲੇ ਸੈਸ਼ਨ ਦੌਰਾਨ ਵਾਲ ਸਟ੍ਰੀਟ ਸੂਚਕਾਂਕ ‘ਚ ਮਜ਼ਬੂਤ ਵਾਧਾ ਦਰਜ ਕੀਤਾ ਗਿਆ। ਹਾਲਾਂਕਿ, ਡਾਓ ਜੋਂਸ ਫਿਊਚਰਜ਼ ਅੱਜ ਗਿਰਾਵਟ ਦੇ ਨਾਲ ਲਾਲ ਨਿਸ਼ਾਨ ਵਿੱਚ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਯੂਰਪੀ ਬਾਜ਼ਾਰ ਸੂਚਕਾਂਕ ਵੀ ਪਿਛਲੇ ਸੈਸ਼ਨ ਦੌਰਾਨ ਮਜ਼ਬੂਤੀ ਨਾਲ ਬੰਦ ਹੋਣ ‘ਚ ਕਾਮਯਾਬ ਰਹੇ। ਏਸ਼ੀਆਈ ਬਾਜ਼ਾਰਾਂ ‘ਚ ਅੱਜ ਲਗਾਤਾਰ ਮਜ਼ਬੂਤੀ ਦਾ ਰੁਝਾਨ ਹੈ।
ਅਮਰੀਕਾ ‘ਚ ਅਰਨਿੰਗ ਸੀਜ਼ਨ ਸ਼ੁਰੂ ਹੋਣ ਕਾਰਨ ਵਾਲ ਸਟ੍ਰੀਟ ਸੂਚਕਾਂਕ ਨੂੰ ਸਮਰਥਨ ਮਿਲਿਆ ਹੈ। ਇਸ ਦੇ ਨਾਲ ਹੀ ਕੰਪਨੀਆਂ ਦੇ ਚੰਗੇ ਨਤੀਜਿਆਂ ਕਾਰਨ ਬਾਜ਼ਾਰ ‘ਚ ਤੇਜ਼ੀ ਦਾ ਰੁਝਾਨ ਹੈ। ਬਾਜ਼ਾਰ ਦੀ ਇਸ ਤੇਜ਼ੀ ਕਾਰਨ ਡਾਓ ਜੋਂਸ ਪਿਛਲੇ ਸੈਸ਼ਨ ਦੌਰਾਨ 300 ਤੋਂ ਜ਼ਿਆਦਾ ਅੰਕਾਂ ਦੇ ਵਾਧੇ ਨਾਲ ਬੰਦ ਹੋਇਆ। ਇਸੇ ਤਰ੍ਹਾਂ ਐੱਸਐਂਡਪੀ 500 ਸੂਚਕਾਂਕ ਦਾ ਪਿਛਲੇ ਸੈਸ਼ਨ ਦਾ ਕਾਰੋਬਾਰ 1.06 ਫੀਸਦੀ ਦੇ ਵਾਧੇ ਨਾਲ 4,373.63 ਅੰਕਾਂ ਦੇ ਪੱਧਰ ‘ਤੇ, ਨੈਸਡੈਕ 160.75 ਅੰਕ ਜਾਂ 1.20 ਫੀਸਦੀ ਦੇ ਵਾਧੇ ਨਾਲ 13,567.98 ‘ਤੇ ਬੰਦ ਹੋਇਆ। ਹਾਲਾਂਕਿ, ਡਾਓ ਜੋਂਸ ਫਿਊਚਰਜ਼ ਅੱਜ 0.12 ਫੀਸਦੀ ਦੀ ਕਮਜ਼ੋਰੀ ਦੇ ਨਾਲ 33,943.56 ਦੇ ਪੱਧਰ ‘ਤੇ ਕਾਰੋਬਾਰ ਕਰਦਾ ਨਜ਼ਰ ਆਇਆ।
ਯੂਰਪੀ ਬਾਜ਼ਾਰਾਂ ਦੇ ਸੂਚਕਾਂਕ ਵੀ ਪਿਛਲੇ ਸੈਸ਼ਨ ਦੌਰਾਨ ਤੇਜ਼ੀ ਨਾਲ ਬਣੇ ਰਹੇ। ਐੱਫਟੀਐੱਸਈ ਇੰਡੈਕਸ 0.41 ਫੀਸਦੀ ਦੇ ਵਾਧੇ ਨਾਲ 7,630.63 ‘ਤੇ, ਸੀਏਸੀ ਸੂਚਕਾਂਕ 0.27 ਫੀਸਦੀ ਦੇ ਵਾਧੇ ਨਾਲ 7,022.19 ਅੰਕਾਂ ਦੇ ਪੱਧਰ ‘ਤੇ ਅਤੇ ਡੀਏਐਕਸ ਇੰਡੈਕਸ 0.34 ਫੀਸਦੀ ਮਜ਼ਬੂਤ ਹੋ ਕੇ 15,237.99 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ।
ਏਸ਼ੀਆਈ ਬਾਜ਼ਾਰਾਂ ‘ਚ ਅੱਜ ਚਾਰੇ ਪਾਸੇ ਮਜ਼ਬੂਤੀ ਦਾ ਮਾਹੌਲ ਹੈ। ਗਿਫਟ ਨਿਫਟੀ 0.15 ਫੀਸਦੀ ਦੇ ਵਾਧੇ ਨਾਲ 19,840 ਦੇ ਪੱਧਰ ‘ਤੇ, ਸਟ੍ਰੇਟਸ ਟਾਈਮਜ਼ ਇੰਡੈਕਸ 0.31 ਫੀਸਦੀ ਮਜ਼ਬੂਤ ਹੋ ਕੇ 3,173.61 ਅੰਕ ਦੇ ਪੱਧਰ ‘ਤੇ, ਤਾਈਵਾਨ ਵੇਟਿਡ ਇੰਡੈਕਸ 0.16 ਫੀਸਦੀ ਮਜ਼ਬੂਤ ਹੋ ਕੇ 16,679.59 ਅੰਕਾਂ ਦੇ ਪੱਧਰ ‘ਤੇ, ਹੈਂਗ ਸੇਂਗ ਇੰਡੈਕਸ 123.05 ਅੰਕ ਜਾਂ 0.70 ਫੀਸਦੀ ਦੇ ਵਾਧੇ ਨਾਲ 17,763.41 ਅੰਕਾਂ ਦੇ ਪੱਧਰ ‘ਤੇ ਕਾਰੋਬਾਰ ਕਰਦੇ ਨਜ਼ਰ ਆਏ ਹਨ। ਨਿਕੱਈ ਇੰਡੈਕਸ 368.16 ਅੰਕ ਜਾਂ 1.16 ਫੀਸਦੀ ਦੀ ਮਜ਼ਬੂਤੀ ਨਾਲ 32,027.19 ਅੰਕ ਦੇ ਪੱਧਰ ‘ਤੇ, ਕੋਸਪੀ ਇੰਡੈਕਸ 1.15 ਫੀਸਦੀ ਮਜ਼ਬੂਤ ਹੋ ਕੇ 2,464.24 ਅੰਕਾਂ ਦੇ ਪੱਧਰ ‘ਤੇ ਸੈੱਟ ਕੰਪੋਜ਼ਿਟ ਇੰਡੈਕਸ 0.54 ਫੀਸਦੀ ਦੇ ਵਾਧੇ ਨਾਲ 1,434.75 ਅੰਕਾਂ ਦੇ ਪੱਧਰ ‘ਤੇ, ਜਕਾਰਤਾ ਕੰਪੋਜ਼ਿਟ ਇੰਡੈਕਸ 0.34 ਫੀਸਦੀ ਦੇ ਵਾਧੇ ਨਾਲ 6,919.44 ਅੰਕਾਂ ਦੇ ਪੱਧਰ ‘ਤੇ ਅਤੇ ਸ਼ੰਘਾਈ ਕੰਪੋਜ਼ਿਟ ਇੰਡੈਕਸ 0.26 ਫੀਸਦੀ ਮਜ਼ਬੂਤੀ ਨਾਲ 3,081.75 ਦੇ ਪੱਧਰ ‘ਤੇ ਕਾਰੋਬਾਰ ਕਰਦੇ ਨਜ਼ਰ ਆਏ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
