ਨਵੀਂ ਦਿੱਲੀ, 10 ਜਨਵਰੀ (ਹਿ.ਸ.)। ਗਲੋਬਲ ਬਾਜ਼ਾਰ ਤੋਂ ਅੱਜ ਕਮਜ਼ੋਰੀ ਦੇ ਸੰਕੇਤ ਮਿਲ ਰਹੇ ਹਨ। ਪਿਛਲੇ ਸੈਸ਼ਨ ਦੌਰਾਨ ਅਮਰੀਕੀ ਬਾਜ਼ਾਰ ਲਗਾਤਾਰ ਦਬਾਅ ‘ਚ ਕਾਰੋਬਾਰ ਕਰਨ ਤੋਂ ਬਾਅਦ ਮਿਲੇ-ਜੁਲੇ ਨਤੀਜਿਆਂ ਨਾਲ ਬੰਦ ਹੋਇਆ। ਡਾਓ ਜੌਂਸ ਫਿਊਚਰਜ਼ ਵੀ ਅੱਜ ਕਮਜ਼ੋਰੀ ਨਾਲ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਇਸੇ ਤਰ੍ਹਾਂ ਯੂਰਪੀ ਬਾਜ਼ਾਰ ਵੀ ਪਿਛਲੇ ਸੈਸ਼ਨ ਦੌਰਾਨ ਗਿਰਾਵਟ ਨਾਲ ਬੰਦ ਹੋਏ। ਏਸ਼ੀਆਈ ਬਾਜ਼ਾਰਾਂ ‘ਚ ਅੱਜ ਦਬਾਅ ਦੀ ਸਥਿਤੀ ਨਜ਼ਰ ਆ ਰਹੀ ਹੈ।
ਵਿਸ਼ਵ ਬੈਂਕ ਵੱਲੋਂ ਇਸ ਸਾਲ ਗਲੋਬਲ ਵਿਕਾਸ ਦਰ ਵਿੱਚ ਮੰਦੀ ਦੀ ਭਵਿੱਖਬਾਣੀ ਕਰਨ ਤੋਂ ਬਾਅਦ ਪਿਛਲੇ ਸੈਸ਼ਨ ਦੌਰਾਨ ਵਾਲ ਸਟ੍ਰੀਟ ਦੇ ਤਿੰਨੋਂ ਸੂਚਕਾਂਕ ਦਬਾਅ ਹੇਠ ਆ ਗਏ। ਡਾਓ ਜੌਂਸ ਕਰੀਬ 160 ਅੰਕ ਡਿੱਗ ਕੇ ਬੰਦ ਹੋਇਆ। ਇਸੇ ਤਰ੍ਹਾਂ ਐੱਸਐਂਡਪੀ 500 ਸੂਚਕਾਂਕ 0.15 ਫੀਸਦੀ ਦੀ ਕਮਜ਼ੋਰੀ ਨਾਲ 4,756.50 ਅੰਕ ਦੇ ਪੱਧਰ ‘ਤੇ ਅਤੇ ਦੂਜੇ ਪਾਸੇ ਨੈਸਡੈਕ 0.09 ਫੀਸਦੀ ਦੇ ਮਾਮੂਲੀ ਮਜ਼ਬੂਤੀ 14,857.71 ਅੰਕ ਦੇ ਪੱਧਰ ‘ਤੇ ਬੰਦ ਹੋਇਆ। ਡਾਓ ਜੌਂਸ ਫਿਊਚਰਜ਼ ਅੱਜ 0.08 ਫੀਸਦੀ ਦੀ ਗਿਰਾਵਟ ਦੇ ਨਾਲ 37,495.60 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰਦਾ ਨਜ਼ਰ ਆਇਆ ਹੈ।
ਪਿਛਲੇ ਸੈਸ਼ਨ ਦੌਰਾਨ ਯੂਰਪੀ ਬਾਜ਼ਾਰ ‘ਚ ਲਗਾਤਾਰ ਵਿਕਰੀ ਦਾ ਦਬਾਅ ਰਿਹਾ। ਐੱਫਟੀਐੱਸਈ ਇੰਡੈਕਸ 0.13 ਫੀਸਦੀ ਦੀ ਕਮਜ਼ੋਰੀ ਨਾਲ 7,683.96 ‘ਤੇ ਬੰਦ ਹੋਇਆ ਹੈ। ਸੀਏਸੀ ਸੂਚਕਾਂਕ 0.32 ਫੀਸਦੀ ਡਿੱਗ ਕੇ 7,426.62 ਅੰਕਾਂ ਦੇ ਪੱਧਰ ‘ਤੇ ਅਤੇ ਡੀਏਐਕਸ ਇੰਡੈਕਸ 0.17 ਫੀਸਦੀ ਦੀ ਕਮਜ਼ੋਰੀ ਨਾਲ 16,688.36 ਅੰਕ ਦੇ ਪੱਧਰ ‘ਤੇ ਬੰਦ ਹੋਇਆ।
ਏਸ਼ੀਆਈ ਬਾਜ਼ਾਰਾਂ ‘ਚ ਅੱਜ ਆਮ ਦਬਾਅ ਦੀ ਸਥਿਤੀ ਨਜ਼ਰ ਆ ਰਹੀ ਹੈ। ਹਾਲਾਂਕਿ ਗਿਫਟ ਨਿਫਟੀ 0.06 ਫੀਸਦੀ ਮਜ਼ਬੂਤੀ ਨਾਲ 21,614.50 ਦੇ ਪੱਧਰ ‘ਤੇ, ਜਕਾਰਤਾ ਕੰਪੋਜ਼ਿਟ ਇੰਡੈਕਸ 0.28 ਫੀਸਦੀ ਮਜ਼ਬੂਤ ਹੋ ਕੇ 7,220.53 ਅੰਕਾਂ ਦੇ ਪੱਧਰ ‘ਤੇ, ਨਿਕੇਈ ਇੰਡੈਕਸ ਨੇ ਅੱਜ ਵੱਡੀ ਛਾਲ ਮਾਰ ਕੇ 631.87 ਅੰਕ ਜਾਂ 1.84 ਫੀਸਦੀ ਦੀ ਮਜ਼ਬੂਤੀ ਨਾਲ 34,395.05 ਅੰਕਾਂ ਦੇ ਪੱਧਰ ‘ਤੇ ਕਾਰੋਬਾਰ ਕਰਦਾ ਨਜ਼ਰ ਆਇਆ ਹੈ।
ਦੂਜੇ ਪਾਸੇ ਸਟ੍ਰੇਟਸ ਟਾਈਮਜ਼ ਇੰਡੈਕਸ 0.91 ਫੀਸਦੀ ਦੀ ਕਮਜ਼ੋਰੀ ਦੇ ਨਾਲ 3,169.06 ਅੰਕ ਦੇ ਪੱਧਰ ‘ਤੇ, ਹੈਂਗ ਸੇਂਗ ਇੰਡੈਕਸ 0.52 ਫੀਸਦੀ ਦੀ ਗਿਰਾਵਟ ਨਾਲ 16,106.84 ਅੰਕ ਦੇ ਪੱਧਰ ‘ਤੇ, ਕੋਸਪੀ ਇੰਡੈਕਸ 0.71 ਫੀਸਦੀ ਡਿੱਗ ਕੇ 2,543.18 ਅੰਕਾਂ ਦੇ ਪੱਧਰ ‘ਤੇ, ਤਾਈਵਾਨ ਵੇਟਿਡ ਇੰਡੈਕਸ 0.39 ਫੀਸਦੀ ਦੀ ਗਿਰਾਵਟ ਨਾਲ 17,466.54 ਅੰਕ ਦੇ ਪੱਧਰ ‘ਤੇ, ਸੈਟ ਕੰਪੋਜ਼ਿਟ ਇੰਡੈਕਸ 0.22 ਫੀਸਦੀ ਡਿੱਗ ਕੇ 1,411.86 ਅੰਕਾਂ ਦੇ ਪੱਧਰ ‘ਤੇ ਅਤੇ ਸ਼ੰਘਾਈ ਕੰਪੋਜ਼ਿਟ ਇੰਡੈਕਸ 0.21 ਫੀਸਦੀ ਦੀ ਕਮਜ਼ੋਰੀ ਨਾਲ 2,887.118 ਅੰਕਾਂ ਦੇ ਪੱਧਰ ‘ਤੇ ਕਾਰੋਬਾਰ ਕਰਦੇ ਦਿਖਾਈ ਦਿੱਤੇ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
