ਨਵੀਂ ਦਿੱਲੀ, ‘4 ਜਨਵਰੀ (ਹਿ.ਸ.)। ਗਲੋਬਲ ਬਾਜ਼ਾਰ ਤੋਂ ਅੱਜ ਕਮਜ਼ੋਰੀ ਦੇ ਸੰਕੇਤ ਮਿਲ ਰਹੇ ਹਨ। ਵਾਲ ਸਟ੍ਰੀਟ ਦੇ ਤਿੰਨੇ ਸੂਚਕਾਂਕ ਪਿਛਲੇ ਸੈਸ਼ਨ ਦੌਰਾਨ ਗਿਰਾਵਟ ਨਾਲ ਬੰਦ ਹੋਏ। ਹਾਲਾਂਕਿ, ਡਾਓ ਜੌਂਸ ਫਿਊਚਰਜ਼ ਅੱਜ ਲਾਭ ਦੇ ਨਾਲ ਕਾਰੋਬਾਰ ਕਰਦਾ ਨਜ਼ਰ ਆਇਆ ਹੈ। ਅਮਰੀਕੀ ਬਾਜ਼ਾਰ ਦੀ ਤਰ੍ਹਾਂ ਯੂਰਪੀ ਬਾਜ਼ਾਰ ਵੀ ਆਖਰੀ ਸੈਸ਼ਨ ਦੌਰਾਨ ਗਿਰਾਵਟ ਨਾਲ ਬੰਦ ਹੋਏ। ਉੱਥੇ ਹੀ ਅੱਜ ਏਸ਼ੀਆਈ ਬਾਜ਼ਾਰਾਂ ‘ਚ ਦਬਾਅ ਦਾ ਮਾਹੌਲ ਬਣਿਆ ਹੋਇਆ ਹੈ।
ਅਮਰੀਕੀ ਫੈਡਰਲ ਰਿਜ਼ਰਵ ਦੀ ਬੈਠਕ ‘ਚ ਵਿਆਜ ਦਰਾਂ ਨੂੰ ਲੈ ਕੇ ਸਹਿਮਤੀ ਨਾ ਬਣਨ ਕਾਰਨ ਵਾਲ ਸਟ੍ਰੀਟ ਦੇ ਤਿੰਨੋਂ ਸੂਚਕਾਂਕ ‘ਚ ਵੱਡੀ ਗਿਰਾਵਟ ਦਰਜ ਕੀਤੀ ਗਈ। ਡਾਓ ਜੌਂਸ ਕਰੀਬ 290 ਅੰਕ ਡਿੱਗ ਕੇ ਬੰਦ ਹੋਇਆ ਹੈ। ਇਸੇ ਤਰ੍ਹਾਂ ਐੱਸਐਂਡਪੀ 500 ਸੂਚਕਾਂਕ 0.72 ਫੀਸਦੀ ਦੀ ਗਿਰਾਵਟ ਨਾਲ 4,708.59 ਅੰਕ ਦੇ ਪੱਧਰ ‘ਤੇ, ਨੈਸਡੈਕ 162.52 ਅੰਕ ਜਾਂ 1.10 ਫੀਸਦੀ ਦੀ ਗਿਰਾਵਟ ਨਾਲ 14,603.42 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ। ਉੱਥੇ ਹੀ ਡਾਓ ਜੌਂਸ ਫਿਊਚਰ ਅੱਜ 0.10 ਫੀਸਦੀ ਦੀ ਮਜ਼ਬੂਤੀ ਨਾਲ 37,465.99 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰਦਾ ਦਿਖਾਈ ਦਿੱਤਾ ਹੈ।
ਯੂਰਪੀ ਬਾਜ਼ਾਰ ਵੀ ਪਿਛਲੇ ਸੈਸ਼ਨ ਦੌਰਾਨ ਗਿਰਾਵਟ ਨਾਲ ਬੰਦ ਹੋਏ ਸਨ। ਐੱਫਟੀਐੱਸਈ ਇੰਡੈਕਸ 0.51 ਫੀਸਦੀ ਡਿੱਗ ਕੇ 7,682.33 ‘ਤੇ, ਸੀਏਸੀ ਸੂਚਕਾਂਕ 119 ਅੰਕ ਜਾਂ 1.61 ਫੀਸਦੀ ਗਿਰਾਵਟ ਨਾਲ 7,411.86 ਅੰਕ ਦੇ ਪੱਧਰ ‘ਤੇ ਅਤੇ ਪਿਛਲੇ ਡੀਏਐਕਸ ਇੰਡੈਕਸ 230.97 ਅੰਕ ਜਾਂ 1.40 ਫੀਸਦੀ ਦੀ ਗਿਰਾਵਟ ਨਾਲ 16,538.39 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ।
ਏਸ਼ੀਆਈ ਬਾਜ਼ਾਰ ਵੀ ਅੱਜ ਦਬਾਅ ‘ਚ ਨਜ਼ਰ ਆ ਰਹੇ ਹਨ। ਹਾਲਾਂਕਿ ਗਿਫਟ ਨਿਫਟੀ 127.50 ਅੰਕ ਜਾਂ 0.59 ਫੀਸਦੀ ਮਜ਼ਬੂਤੀ ਦੇ ਨਾਲ 21,707.50 ਦੇ ਪੱਧਰ ‘ਤੇ ਅਤੇ ਜਕਾਰਤਾ ਕੰਪੋਜ਼ਿਟ ਇੰਡੈਕਸ 0.48 ਫੀਸਦੀ ਮਜ਼ਬੂਤੀ ਨਾਲ 7,313.70 ਅੰਕਾਂ ਦੇ ਪੱਧਰ ‘ਤੇ ਕਾਰੋਬਾਰ ਕਰਦੇ ਨਜ਼ਰ ਆਏ।
ਦੂਜੇ ਪਾਸੇ ਨਿਕੇਈ ਇੰਡੈਕਸ 269.07 ਅੰਕ ਜਾਂ 0.80 ਫੀਸਦੀ ਦੀ ਗਿਰਾਵਟ ਨਾਲ 33,195.10 ਅੰਕਾਂ ਦੇ ਪੱਧਰ ‘ਤੇ, ਸਟ੍ਰੇਟਸ ਟਾਈਮਜ਼ ਇੰਡੈਕਸ 0.64 ਫੀਸਦੀ ਗਿਰਾਵਟ ਨਾਲ 3,178.91 ਅੰਕ ਦੇ ਪੱਧਰ ‘ਤੇ, ਹੈਂਗ ਸੇਂਗ ਇੰਡੈਕਸ 81.63 ਅੰਕ ਜਾਂ 0.49 ਫੀਸਦੀ ਗਿਰਾਵਟ ਨਾਲ 16,564.78 ਅੰਕ ਦੇ ਪੱਧਰ ‘ਤੇ, ਕੋਸਪੀ ਇੰਡੈਕਸ 0.94 ਫੀਸਦੀ ਦੀ ਗਿਰਾਵਟ ਨਾਲ 2,582.71 ਅੰਕ ‘ਤੇ, ਤਾਈਵਾਨ ਵੇਟਿਡ ਇੰਡੈਕਸ 0.11 ਫੀਸਦੀ ਗਿਰਾਵਟ ਨਾਲ 17,540.53 ਅੰਕ ‘ਤੇ, ਸੈੱਟ ਕੰਪੋਜ਼ਿਟ ਇੰਡੈਕਸ 0.37 ਫੀਸਦੀ ਡਿੱਗ ਕੇ 1,424.38 ਅੰਕ ‘ਤੇ ਅਤੇ ਸ਼ੰਘਾਈ ਕੰਪੋਜ਼ਿਟ ਇੰਡੈਕਸ 0.88 ਫੀਸਦੀ ਗਿਰਾਵਟ ਨਾਲ 2,941.40 ਅੰਕ ‘ਤੇ ਕਾਰੋਬਾਰ ਕਰਦੇ ਦਿਖਾਈ ਦਿੱਤੇ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
