ਨਵੀਂ ਦਿੱਲੀ, 23 ਨਵੰਬਰ (ਹਿ.ਸ.)। ਮਿਸ਼ਰਤ ਗਲੋਬਲ ਸੰਕੇਤਾਂ ਦੇ ਵਿਚਕਾਰ, ਅੱਜ ਸ਼ੁਰੂਆਤੀ ਕਾਰੋਬਾਰ ਵਿੱਚ ਘਰੇਲੂ ਸ਼ੇਅਰ ਬਾਜ਼ਾਰ ਵਿੱਚ ਜ਼ਬਰਦਸਤ ਉਤਰਾਅ-ਚੜ੍ਹਾਅ ਦਿਖਾਈ ਦਿੱਤਾ। ਅੱਜ ਦਾ ਕਾਰੋਬਾਰ ਮਾਮੂਲੀ ਮਜ਼ਬੂਤੀ ਨਾਲ ਸ਼ੁਰੂ ਹੋਇਆ। ਹਾਲਾਂਕਿ ਬਜ਼ਾਰ ਖੁੱਲ੍ਹਣ ਤੋਂ ਬਾਅਦ ਖਰੀਦਦਾਰਾਂ ਅਤੇ ਵਿਕਰੇਤਾਵਾਂ ਵਿਚਾਲੇ ਟਕਰਾਅ ਦੀ ਸਥਿਤੀ ਬਣ ਗਈ, ਜਿਸ ਕਾਰਨ ਬਾਜ਼ਾਰ ਦੀ ਆਵਾਜਾਈ ’ਚ ਉਤਰਾਅ-ਚੜ੍ਹਾਅ ਨਜ਼ਰ ਆਇਆ। ਕਾਰੋਬਾਰ ਦੋਰਾਨ 11:25 ਵਜੇ ਤੱਕ ਸੈਂਸੈਕਸ 32.51 ਅੰਕ ਭਾਵ 0.049 ਫੀਸਦੀ ਦੀ ਮਜ਼ਬੂਤੀ ਨਾਲ 66,055.75 ਅੰਕ ਦੇ ਪੱਧਰ ’ਤੇ ਅਤੇ ਨਿਫਨੀ 1.00 ਭਾਵ 0.0050 ਫੀਸਦੀ ਦੀ ਮਾਮੂਲ ਮਜ਼ਬੂਤੀ ਨਾਲ 19,812.85 ਅੰਕ ’ਤੇ ਕਾਰੋਬਾਰ ਕਰ ਰਹੇ ਸਨ।
ਕਾਰੋਬਾਰ ਦੇ ਪਹਿਲੇ ਘੰਟੇ ਬਾਅਦ ਸ਼ੇਅਰ ਬਾਜ਼ਾਰ ਦੇ ਵੱਡੇ ਸ਼ੇਅਰਾਂ ‘ਚੋਂ ਬਜਾਜ ਆਟੋ, ਹੀਰੋ ਮੋਟੋਕਾਰਪ, ਆਇਸ਼ਰ ਮੋਟਰਸ, ਇੰਡਸਇੰਡ ਬੈਂਕ ਅਤੇ ਅਡਾਨੀ ਪੋਰਟਸ ਦੇ ਸ਼ੇਅਰ 2.75 ਤੋਂ 1.26 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਹੇ ਸਨ। ਦੂਜੇ ਪਾਸੇ ਸਿਪਲਾ, ਹਿੰਡਾਲਕੋ ਇੰਡਸਟਰੀਜ਼, ਅਲਟਰਾਟੈਕ ਸੀਮੈਂਟ, ਅਪੋਲੋ ਹਸਪਤਾਲ ਅਤੇ ਓਐਨਜੀਸੀ ਦੇ ਸ਼ੇਅਰ 3.53 ਤੋਂ 0.42 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰਦੇ ਨਜ਼ਰ ਆਏ। ਇਸੇ ਤਰ੍ਹਾਂ ਸੈਂਸੈਕਸ ‘ਚ ਸ਼ਾਮਲ 30 ਸ਼ੇਅਰਾਂ ‘ਚੋਂ 22 ਸ਼ੇਅਰ ਖਰੀਦਦਾਰੀ ਦੇ ਸਮਰਥਨ ਨਾਲ ਹਰੇ ਨਿਸ਼ਾਨ ‘ਤੇ ਰਹੇ। ਦੂਜੇ ਪਾਸੇ ਬਿਕਵਾਲੀ ਦੇ ਦਬਾਅ ਕਾਰਨ 8 ਸ਼ੇਅਰ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰ ਰਹੇ ਹਨ। ਜਦੋਂ ਕਿ ਨਿਫਟੀ ‘ਚ ਸ਼ਾਮਲ ਸ਼ੇਅਰਾਂ ‘ਚੋਂ 32 ਸਟਾਕ ਹਰੇ ਨਿਸ਼ਾਨ ‘ਚ ਅਤੇ 18 ਸਟਾਕ ਲਾਲ ਨਿਸ਼ਾਨ ‘ਚ ਕਾਰੋਬਾਰ ਕਰਦੇ ਦੇਖੇ ਗਏ।
ਬੀਐੱਸਈ ਦਾ ਸੈਂਸੈਕਸ ਅੱਜ 61.13 ਅੰਕਾਂ ਦੇ ਵਾਧੇ ਨਾਲ 66,084.37 ਅੰਕਾਂ ਦੇ ਪੱਧਰ ‘ਤੇ ਖੁੱਲ੍ਹਿਆ। ਕਾਰੋਬਾਰ ਸ਼ੁਰੂ ਹੁੰਦੇ ਹੀ ਖਰੀਦਦਾਰ ਅਤੇ ਵਿਕਰੇਤਾਵਾਂ ਨੇ ਬਾਜ਼ਾਰ ‘ਚ ਇਕ-ਦੂਜੇ ‘ਤੇ ਹਾਵੀ ਹੋਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਇਸ ਸੂਚਕਾਂਕ ਦੀ ਗਤੀ ਲਗਾਤਾਰ ਉਤਰਾਅ-ਚੜ੍ਹਾਅ ਦੇਖਿਆ ਗਿਆ। ਖਰੀਦਦਾਰੀ ਦੇ ਸਮਰਥਨ ਨਾਲ ਇਹ ਸੂਚਕਾਂਕ 66,235.24 ਅੰਕਾਂ ਦੇ ਪੱਧਰ ‘ਤੇ ਛਾਲ ਮਾਰ ਗਿਆ, ਜਦੋਂ ਕਿ ਵਿਕਰੀ ਦੇ ਦਬਾਅ ਕਾਰਨ ਇਹ ਸੂਚਕਾਂਕ ਵੀ 66,062.71 ਅੰਕਾਂ ਦੇ ਪੱਧਰ ‘ਤੇ ਆ ਗਿਆ।
ਸੈਂਸੈਕਸ ਵਾਂਗ ਹੀ ਐੱਨਐੱਸਈ ਨਿਫਟੀ ਨੇ ਵੀ 16.60 ਅੰਕਾਂ ਦੇ ਵਾਧੇ ਨਾਲ 19,828.45 ਅੰਕਾਂ ‘ਤੇ ਅੱਜ ਕਾਰੋਬਾਰ ਕਰਨਾ ਸ਼ੁਰੂ ਕੀਤਾ। ਸ਼ੁਰੂਆਤੀ ਕਾਰੋਬਾਰ ਵਿੱਚ ਹੀ ਖਰੀਦਦਾਰਾਂ ਅਤੇ ਵਿਕਰੇਤਾਵਾਂ ਦੇ ਵਿਚਕਾਰ ਖਿੱਚੋਤਾਣ ਦੇ ਕਾਰਨ, ਇਸ ਸੂਚਕਾਂਕ ਦੀ ਗਤੀ ਉੱਪਰ ਅਤੇ ਹੇਠਾਂ ਹੁੰਦੀ ਰਹੀ। ਖਰੀਦਦਾਰੀ ਦੇ ਸਮਰਥਨ ਨਾਲ ਇਹ ਸੂਚਕਾਂਕ 19,875.15 ਅੰਕਾਂ ਦੇ ਪੱਧਰ ‘ਤੇ ਛਾਲ ਮਾਰ ਗਿਆ, ਜਦੋਂ ਕਿ ਵਿਕਰੀ ਦੇ ਦਬਾਅ ਕਾਰਨ ਇਹ ਲਾਲ ਨਿਸ਼ਾਨ ‘ਚ ਡਿੱਗ ਕੇ 19,811.65 ਅੰਕਾਂ ਦੇ ਪੱਧਰ ‘ਤੇ ਆ ਗਿਆ।
ਇਸ ਤੋਂ ਪਹਿਲਾਂ ਆਖਰੀ ਕਾਰੋਬਾਰੀ ਦਿਨ ਬੁੱਧਵਾਰ ਨੂੰ ਸੈਂਸੈਕਸ 92.47 ਅੰਕ ਜਾਂ 0.14 ਫੀਸਦੀ ਦੇ ਵਾਧੇ ਨਾਲ 66,023.24 ਅੰਕ ਦੇ ਪੱਧਰ ‘ਤੇ ਅਤੇ ਨਿਫਟੀ 28.45 ਅੰਕ ਜਾਂ 0.14 ਫੀਸਦੀ ਦੀ ਛਾਲ ਮਾਰ ਕੇ 19,811.85 ਅੰਕ ਦੇ ਪੱਧਰ ‘ਤੇ ਬੰਦ ਹੋਇਆ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
