ਚੇਨਈ/ਨਵੀਂ ਦਿੱਲੀ, 04 ਨਵੰਬਰ (ਹਿ.ਸ.)। ਇਨਕਮ ਟੈਕਸ ਵਿਭਾਗ (ਆਈ. ਟੀ.) ਨੇ ਲਗਾਤਾਰ ਦੂਜੇ ਦਿਨ ਤਾਮਿਲਨਾਡੂ ਦੇ ਕਰੂਰ ‘ਚ ਤਿੰਨ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਵਿਭਾਗ ਦੀ ਟੀਮ ਕਰੂਰ ਵਿੱਚ ਡੀ. ਐੱਮ. ਕੇ. ਦੇ ਸਾਬਕਾ ਸਕੱਤਰ ਵਾਸੂਕੀ ਮੁਰੂਗੇਸਨ ਦੀ ਭੈਣ ਪਦਮਾ ਦੇ ਘਰ ਦੀ ਤਲਾਸ਼ੀ ਲੈ ਰਹੀ ਹੈ।
ਇਸ ਦੇ ਨਾਲ ਹੀ ਇਨਕਮ ਟੈਕਸ ਅਧਿਕਾਰੀ ਗਾਂਧੀਪੁਰਮ ਸਥਿਤ ਫਾਈਨਾਂਸਰ ਸੁਰੇਸ਼ ਦੇ ਦਫਤਰ ਅਤੇ ਕੇ. ਵੀ. ਪੀ. ਨਗਰ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਵੀ ਮੌਜੂਦ ਹਨ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਆਮਦਨ ਕਰ ਵਿਭਾਗ ਨੇ ਤਾਮਿਲਨਾਡੂ ਹਾਈਵੇਅ ਅਤੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਈ. ਵੀ. ਵੇਲੂ ਨਾਲ ਜੁੜੇ 40 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
