ਨਵੀਂ ਦਿੱਲੀ, 19 ਦਸੰਬਰ (ਹਿ. ਸ.)। ਘਰੇਲੂ ਸ਼ੇਅਰ ਬਾਜ਼ਾਰ ਅੱਜ ਲਗਾਤਾਰ ਦੂਜੇ ਦਿਨ ਦਬਾਅ ਦੀ ਸਥਿਤੀ ਬਣੀ ਹੋਈ ਹੈ। ਹਾਲਾਂਕਿ ਅੱਜ ਦੇ ਕਾਰੋਬਾਰ ਦੀ ਸ਼ੁਰੂਆਤ ਆਲਟਾਈਮ ਹਾਈ ਓਪਨਿੰਗ ਦੇ ਨਵੇਂ ਰਿਕਾਰਡ ਦੇ ਨਾਲ ਹੋਈ, ਪਰ ਬਾਜ਼ਾਰ ਖੁੱਲ੍ਹਣ ਦੇ ਕੁਝ ਸਮੇਂ ਬਾਅਦ ਹੀ ਬਿਕਵਾਲੀ ਦੇ ਦਬਾਅ ਕਾਰਨ ਸ਼ੇਅਰ ਬਾਜ਼ਾਰ ਦੇ ਦੋਵੇਂ ਸੂਚਕਾਂਕ ਲਗਾਤਾਰ ਡਿੱਗਦੇ ਰਹੇ। ਕਾਰੋਬਾਰ ਦੋਰਾਨ 11:15 ਵਜੇ ਤੱਕ ਸੈਂਸੈਕਸ 42.02 ਅੰਕ ਭਾਵ 0.059 ਫੀਸਦੀ ਦੀ ਗਿਰਾਵਟ ਨਾਲ 71,273.07 ਅੰਕ ਦੇ ਪੱਧਰ ’ਤੇ ਅਤੇ 18.75 ਅੰਕ ਭਾਵ 0.088 ਫੀਸਦੀ ਦੀ ਗਿਰਾਵਟ ਨਾਲ 21,399.90 ਅੰਕ ’ਤੇ ਕਾਰੋਬਾਰ ਕਰ ਰਿਹਾ ਸੀ।
ਸ਼ੁਰੂਆਤੀ ਇਕ ਘੰਟੇ ਦੇ ਕਾਰੋਬਾਰ ਤੋਂ ਬਾਅਦ ਸ਼ੇਅਰ ਬਾਜ਼ਾਰ ਦੇ ਵੱਡੇ ਸ਼ੇਅਰਾਂ ‘ਚੋਂ ਟਾਟਾ ਕੰਜ਼ਿਊਮਰ ਪ੍ਰੋਡਕਟਸ, ਨੇਸਲੇ, ਕੋਲ ਇੰਡੀਆ, ਅਪੋਲੋ ਹਸਪਤਾਲ ਅਤੇ ਆਈਟੀਸੀ ਦੇ ਸ਼ੇਅਰ 2.63 ਫੀਸਦੀ ਤੋਂ 0.71 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਹੇ ਸਨ। ਦੂਜੇ ਪਾਸੇ ਵਿਪਰੋ, ਟੀਸੀਐਸ, ਟੈਕ ਮਹਿੰਦਰਾ, ਐਲਟੀ ਮਾਈਂਡਟਰੀ ਅਤੇ ਬਜਾਜ ਫਿਨਸਰਵ ਦੇ ਸ਼ੇਅਰ 1.68 ਫੀਸਦੀ ਤੋਂ 1.33 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰਦੇ ਨਜ਼ਰ ਆਏ। ਇਸ ਦੋਰਾਨ ਸੈਂਸੈਕਸ ‘ਚ ਸ਼ਾਮਲ 30 ਸ਼ੇਅਰਾਂ ‘ਚੋਂ 8 ਸ਼ੇਅਰ ਖਰੀਦਦਾਰੀ ਦੇ ਸਮਰਥਨ ਨਾਲ ਹਰੇ ਨਿਸ਼ਾਨ ‘ਤੇ ਰਹੇ। ਦੂਜੇ ਪਾਸੇ ਬਿਕਵਾਲੀ ਦੇ ਦਬਾਅ ਕਾਰਨ 22 ਸ਼ੇਅਰ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰ ਰਹੇ ਹਨ। ਜਦੋਂ ਕਿ ਨਿਫਟੀ ‘ਚ ਸ਼ਾਮਲ ਸ਼ੇਅਰਾਂ ‘ਚੋਂ 13 ਸ਼ੇਅਰ ਹਰੇ ਨਿਸ਼ਾਨ ‘ਚ ਅਤੇ 37 ਸ਼ੇਅਰ ਲਾਲ ਨਿਸ਼ਾਨ ‘ਚ ਕਾਰੋਬਾਰ ਕਰਦੇ ਦੇਖੇ ਗਏ।
ਬੀ.ਐੱਸ.ਈ. ਦਾ ਸੈਂਸੈਕਸ ਅੱਜ 164.19 ਅੰਕਾਂ ਦੇ ਵਾਧੇ ਨਾਲ 71,479.28 ਅੰਕ ‘ਤੇ ਖੁੱਲ੍ਹਿਆ, ਜਿਸ ਨਾਲ ਹੁਣ ਤੱਕ ਦਾ ਸਭ ਤੋਂ ਉੱਚਾ ਰਿਕਾਰਡ ਬਣਿਆ। ਕਾਰੋਬਾਰ ਦੇ ਪਹਿਲੇ 10 ਮਿੰਟਾਂ ਦੇ ਬਾਅਦ ਬਾਜ਼ਾਰ ‘ਚ ਬਿਕਵਾਲੀ ਦਾ ਦਬਾਅ ਰਿਹਾ, ਜਿਸ ਕਾਰਨ ਇੰਡੈਕਸ ਲਗਾਤਾਰ ਡਿੱਗਦਾ ਰਿਹਾ। ਹਾਲਾਂਕਿ ਖਰੀਦਦਾਰਾਂ ਨੇ ਖਰੀਦਦਾਰੀ ਕਰਕੇ ਬਾਜ਼ਾਰ ਨੂੰ ਸਮਰਥਨ ਦੇਣ ਦੀ ਕੋਸ਼ਿਸ਼ ਕੀਤੀ, ਇਸ ਦੇ ਬਾਵਜੂਦ ਵਿਕਰੀ ਦਾ ਦਬਾਅ ਇੰਨਾ ਜ਼ਿਆਦਾ ਸੀ ਕਿ ਇਸ ਸੂਚਕਾਂਕ ਦੀ ਗਤੀ ‘ਚ ਸੁਧਾਰ ਨਹੀਂ ਹੋ ਸਕਿਆ।
ਸੈਂਸੈਕਸ ਦੀ ਤਰ੍ਹਾਂ ਐੱਨਐੱਸਈ ਨਿਫਟੀ ਨੇ ਵੀ ਅੱਜ 59 ਅੰਕਾਂ ਦੇ ਵਾਧੇ ਨਾਲ 21,477.65 ਅੰਕਾਂ ‘ਤੇ ਕਾਰੋਬਾਰ ਕਰਨਾ ਸ਼ੁਰੂ ਕੀਤਾ, ਜਿਸ ਨੇ ਇੱਕ ਵਾਰ ਫਿਰ ਸਰਵਕਾਲੀ ਉੱਚੀ ਸ਼ੁਰੂਆਤ ਦਾ ਨਵਾਂ ਰਿਕਾਰਡ ਬਣਾਇਆ ਹੈ। ਸ਼ੁਰੂਆਤੀ ਕਾਰੋਬਾਰ ‘ਚ ਹੀ ਵਿਕਰੀ ਦੇ ਦਬਾਅ ਕਾਰਨ ਇਹ ਸੂਚਕਾਂਕ ਵੀ ਥੋੜ੍ਹੇ ਸਮੇਂ ‘ਚ ਹੀ ਲਾਲ ਨਿਸ਼ਾਨ ‘ਤੇ ਆ ਗਿਆ।
ਇਸ ਤੋਂ ਪਹਿਲਾਂ ਆਖਰੀ ਕਾਰੋਬਾਰੀ ਦਿਨ ਸੋਮਵਾਰ ਨੂੰ ਸੈਂਸੈਕਸ 168.66 ਅੰਕ ਜਾਂ 0.24 ਫੀਸਦੀ ਦੀ ਕਮਜ਼ੋਰੀ ਨਾਲ 71,315.09 ਅੰਕਾਂ ਦੇ ਪੱਧਰ ‘ਤੇ ਅਤੇ ਨਿਫਟੀ 38 ਅੰਕ ਜਾਂ 0.18 ਫੀਸਦੀ ਫਿਸਲ ਕੇ 21,418.65 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
