ਨਵੀਂ ਦਿੱਲੀ, 28 ਸਤੰਬਰ (ਹਿ. ਸ.)। ਗੁਡਸ ਐਂਡ ਸਰਵਿਸਿਜ਼ ਟੈਕਸ (ਜੀਐਸਟੀ) ਦੀ ਜਾਂਚ ਏਜੰਸੀ ਡੀਜੀਜੀਆਈ ਨੇ ਆਈਸੀਆਈਸੀਆਈ ਲੋਂਬਾਰਡ ਜਨਰਲ ਇੰਸ਼ੋਰੈਂਸ ਨੂੰ 1,728 ਕਰੋੜ ਰੁਪਏ ਦਾ ‘ਡਿਮਾਂਡ ਨੋਟਿਸ’ ਭੇਜਿਆ ਹੈ। ਏਜੰਸੀ ਨੇ ਇਹ ਨੋਟਿਸ ਜੁਲਾਈ 2017 ਤੋਂ ਮਾਰਚ 2022 ਦਰਮਿਆਨ ਕੁਝ ਸਪਲਾਈਆਂ ’ਤੇ ਟੈਕਸ ਦਾ ਭੁਗਤਾਨ ਨਾ ਕਰਨ ਲਈ ਭੇਜਿਆ ਹੈ।
ਆਈਸੀਆਈਸੀਆਈ ਲੋਂਬਾਰਡ ਨੇ ਵੀਰਵਾਰ ਨੂੰ ਸ਼ੇਅਰ ਮਾਰਕੀਟ ਨੂੰ ਸੂਚਿਤ ਕੀਤਾ ਕਿ ਡਾਇਰੈਕਟੋਰੇਟ ਜਨਰਲ ਆਫ ਗੁਡਸ ਐਂਡ ਸਰਵਿਸਿਜ਼ ਟੈਕਸ ਇੰਟੈਲੀਜੈਂਸ (ਡੀਜੀਜੀਆਈ) ਦੀ ਪੁਣੇ ਇਕਾਈ ਨੇ 17,28,86,10,803 ਰੁਪਏ ਦੀ ‘ਟੈਕਸ ਡਿਮਾਂਡ’ ਦਾ ਦੋਸ਼ ਲਗਾਉਂਦੇ ਹੋਏ 27 ਸਤੰਬਰ ਨੂੰ ਉਸ ਨੂੰ ਕਾਰਨ ਦੱਸੋ ਸਮੇਤ ‘ਡਿਮਾਂਡ ਨੋਟਿਸ’ ਜਾਰੀ ਕੀਤਾ ਹੈ।
ਕੰਪਨੀ ਨੇ ਕਿਹਾ ਕਿ ਇਹ ਨੋਟਿਸ ਜੁਲਾਈ 2017 ਤੋਂ ਮਾਰਚ 2022 ਦਰਮਿਆਨ ਵੱਖ-ਵੱਖ ਭਾਰਤੀ ਅਤੇ ਵਿਦੇਸ਼ੀ ਪੁਨਰ-ਬੀਮਾ ਕੰਪਨੀਆਂ ਨਾਲ ਸਬੰਧਤ ਹੈ। ਆਈਸੀਆਈਸੀਆਈ ਲੋਂਬਾਰਡ ਨੇ ਕਿਹਾ ਕਿ ਨੋਟਿਸ ਉਦਯੋਗਿਕ ਮੁੱਦਿਆਂ ਨਾਲ ਸਬੰਧਤ ਹੈ। ਕੰਪਨੀ ਉਕਤ ਨੋਟਿਸ ਦਾ ਢੁਕਵਾਂ ਜਵਾਬ ਦਾਇਰ ਕਰੇਗੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
