ਬੇਗੂਸਰਾਏ, 25 ਸਤੰਬਰ (ਹਿ. ਸ.)। ਬਿਹਾਰ ਦੇ ਬੇਗੂਸਰਾਏ ਦੇ ਖਾਤੋਪੁਰ ’ਚ ਮੰਦਰ ਵਿੱਚ ਸਥਾਪਿਤ ਸ਼ਿਵਲਿੰਗ ਨੂੰ ਤੋੜਨ ਵਾਲੇ ਮੁੱਖ ਦੋਸ਼ੀ ਜਾਵੇਦ ਨੂੰ ਪੁਲਿਸ ਦੀ ਵਿਸ਼ੇਸ਼ ਟੀਮ ਨੇ ਦੇਰ ਰਾਤ ਗ੍ਰਿਫਤਾਰ ਕਰ ਲਿਆ ਹੈ। ਟੀਮ ਉਸ ਤੋਂ ਅਣਪਛਾਤੀ ਥਾਂ ’ਤੇ ਪੁੱਛਗਿੱਛ ਕਰ ਰਹੀ ਹੈ। ਇਸ ਮਾਮਲੇ ਵਿੱਚ ਪਹਿਲਾਂ 14 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਇਨ੍ਹਾਂ ਵਿੱਚੋਂ 12 ਨੂੰ ਸਲਾਖਾਂ ਪਿੱਛੇ ਭੇਜ ਦਿੱਤਾ ਗਿਆ ਹੈ।
ਐੱਸ. ਪੀ. ਯੋਗੇਂਦਰ ਕੁਮਾਰ ਨੇ ਸੋਮਵਾਰ ਸਵੇਰੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜਾਵੇਦ ਨੂੰ ਗ੍ਰਿਫਤਾਰ ਕਰਨ ਲਈ ਹੈੱਡਕੁਆਰਟਰ ਦੇ ਡੀਐੱਸਪੀ, ਸਦਰ ਡੀਐੱਸਪੀ, ਤੇਗੜਾ ਡੀਐੱਸਪੀ ਅਤੇ ਮੋਫਸਿਲ ਥਾਣਾ ਮੁਖੀ ਦੀ ਅਗਵਾਈ ਵਿੱਚ ਚਾਰ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਸਨ। ਇਨ੍ਹਾਂ ਵਿੱਚੋਂ ਇੱਕ ਟੀਮ ਨੇ ਜਾਵੇਦ ਨੂੰ ਉਸਦੇ ਟਿਕਾਣੇ ਤੋਂ ਫੜ ਲਿਆ। ਐੱਸਪੀ ਨੇ ਕਿਹਾ ਕਿ ਸ਼ਿਵਲਿੰਗ ਤੋੜਨ ਅਤੇ ਸ਼ਨੀਵਾਰ ਨੂੰ ਹੋਏ ਐਨਐਚ ਜਾਮ ਮਾਮਲੇ ਵਿੱਚ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
