ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਟੜਾ ਤੋਂ ਸ੍ਰੀਨਗਰ ਲਈ ਦੋ ਵੰਦੇ ਭਾਰਤ ਰੇਲਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ, ਜਿਸ ਨਾਲ ਦੱਖਣ ਤੋਂ ਉੱਤਰ ਤੱਕ ਦੇਸ਼ ਨੂੰ ਜੋੜਨ ਵਾਲਾ ਰੇਲ ਸੰਪਰਕ ਪੂਰਾ ਹੋ ਗਿਆ। ਹੁਣ ਯਾਤਰੀ ਵੰਦੇ ਭਾਰਤ ਰੇਲ ਰਾਹੀਂ ਸੁੰਦਰ ਘਾਟੀਆਂ ਅਤੇ ਪਹਾੜੀ ਨਜ਼ਾਰਿਆਂ ਦਾ ਲੁਤਫ਼ ਲੈਦੇ ਹੋਏ ਸ੍ਰੀਨਗਰ ਤੱਕ ਸਿਧਾ ਸਫਰ ਕਰ ਸਕਣਗੇ। ਇਹ ਪ੍ਰੋਜੈਕਟ ਨਾ ਸਿਰਫ਼ ਆਵਾਜਾਈ ਦੇ ਨਵੇਂ ਰਾਹ ਖੋਲ੍ਹਦਾ ਹੈ, ਸਗੋਂ ਸੈਲਾਨੀ ਅਕਰਸ਼ਣ, ਰੋਜ਼ਗਾਰ ਅਤੇ ਸੱਭਿਆਚਾਰਕ ਵਿਰਾਸਤ ਨੂੰ ਵੀ ਉਭਾਰਦਾ ਹੈ।
BulletsIn
-
ਵੰਦੇ ਭਾਰਤ ਰੇਲਗੱਡੀਆਂ ਦੀ ਸ਼ੁਰੂਆਤ: ਕਟੜਾ ਤੋਂ ਸ੍ਰੀਨਗਰ ਲਈ ਦੋ ਨਵੀਆਂ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀਆਂ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ।
-
ਦੇਸ਼ ਦਾ ਸੰਪਰਕ ਪੂਰਾ: ਕੰਨਿਆਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਰੇਲ ਸੰਪਰਕ ਸਥਾਪਤ ਹੋ ਗਿਆ — ਇਹ ਦਹਾਕਿਆਂ ਪੁਰਾਣੇ ਸੁਪਨੇ ਦੀ ਪੂਰਤੀ ਹੈ।
-
ਆਧੁਨਿਕ ਸਹੂਲਤਾਂ: ਰੇਲਗੱਡੀਆਂ ਵਿੱਚ ਏਸੀ ਚੇਅਰ ਕਾਰ, ਐਗਜ਼ੀਕਿਊਟਿਵ ਕਲਾਸ ਕੋਚ, ਅਤੇ ਕਸ਼ਮੀਰੀ ਪਕਵਾਨਾਂ ਦੀ ਸੇਵਾ ਮਿਲੇਗੀ।
-
ਕਿਰਾਏ ਦੀ ਜਾਣਕਾਰੀ: ਚੇਅਰ ਕਾਰ ਕਿਰਾਇਆ ₹715 ਅਤੇ ਐਗਜ਼ੀਕਿਊਟਿਵ ਕਲਾਸ ₹1320 ਨਿਰਧਾਰਤ ਕੀਤਾ ਗਿਆ ਹੈ।
-
ਰੇਲ ਮਾਰਗ ਅਤੇ ਸਟਾਪ: ਰੇਲਗੱਡੀਆਂ ਦਿੱਲੀ, ਲੁਧਿਆਣਾ, ਪਠਾਨਕੋਟ, ਜੰਮੂ, ਕਟੜਾ, ਰਿਆਸੀ, ਬਨਿਹਾਲ, ਅਨੰਤਨਾਗ ਤੋਂ ਹੋਦੀਆਂ ਸ੍ਰੀਨਗਰ ਤੱਕ ਚੱਲਣਗੀਆਂ।
-
ਵਪਾਰਕ ਸੰਚਾਲਨ ਦੀ ਸ਼ੁਰੂਆਤ: ਊਧਮਪੁਰ-ਬਨਿਹਾਲ-ਸ਼੍ਰੀਨਗਰ ਰੇਲ ਸੈਕਸ਼ਨ ‘ਤੇ ਵਪਾਰਕ ਸੰਚਾਲਨ 7 ਜੂਨ ਤੋਂ ਸ਼ੁਰੂ ਹੋਵੇਗਾ।
-
ਚਨਾਬ ਬ੍ਰਿਜ ‘ਤੇ ਅਜਾਇਬ ਘਰ: ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਆਰਚ ਬ੍ਰਿਜ ਨੇੜੇ ਤਿੰਨ ਮੰਜ਼ਿਲਾ ਅਜਾਇਬ ਘਰ ਬਣਾਇਆ ਗਿਆ ਹੈ।
-
ਵਿਰਾਸਤ ਅਤੇ ਕਲਾ ਦਰਸ਼ਨ: ਅਜਾਇਬ ਘਰ ਵਿੱਚ ਕਸ਼ਮੀਰੀ ਲੱਕੜ ਕਲਾ, ਹਾਊਸਬੋਟ ਡਿਜ਼ਾਈਨ, ਅਤੇ ਇੰਜੀਨੀਅਰਿੰਗ ਪ੍ਰੋਜੈਕਟ ਦੀਆਂ ਚੁਣੌਤੀਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ।
-
ਟੂਰਿਸਟ ਸਹੂਲਤਾਂ: ਰੈਸਟੋਰੈਂਟ ਅਤੇ ਵਿਊ ਪੁਆਇੰਟ ਵਰਗੀਆਂ ਸਹੂਲਤਾਂ ਸੈਲਾਨੀਆਂ ਲਈ ਉਪਲਬਧ ਹਨ।
-
ਇੰਜੀਨੀਅਰਿੰਗ ਦੀ ਸ਼ਾਨਦਾਰ ਉਦਾਹਰਣ: ਚਨਾਬ ਅਤੇ ਅੰਜੀ ਨਦੀਆਂ ‘ਤੇ ਬਣੇ ਪੁਲ ਇੰਜੀਨੀਅਰਿੰਗ ਦੇ ਚਮਤਕਾਰਕ ਨਮੂਨੇ ਹਨ, ਜੋ ਸੈਲਾਨੀਆਂ ਲਈ ਸਿੱਖਣ ਯੋਗ ਹਨ।
