ਡੇਰਾਬੱਸੀ। ਨੌਜਵਾਨ ਅਕਾਲੀ ਆਗੂ ਤੇ ਸਮਾਜ ਸੇਵੀ ਧਰਮਿੰਦਰ ਸ਼ਰਮਾ ਨੇ ਕਿਹਾ ਹੈ ਕਿ ਡੇਰਾਬੱਸੀ ਹਲਕੇ ਦੇ ਸਾਬਕਾ ਵਿਧਾਇਕ ਐਨ.ਕੇ. ਸ਼ਰਮਾ ਦਾ ਸਮੁੱਚਾ ਸਿਆਸੀ ਜੀਵਨ ਬੇਦਾਗ ਰਿਹਾ ਹੈ। ਉਨ੍ਹਾਂ ਨੇ ਕਦੇ ਵੀ ਨਿੱਜੀ ਹਿੱਤਾਂ ਲਈ ਲੋਕ ਹਿੱਤਾਂ ਦਾ ਸੌਦਾ ਨਹੀਂ ਕੀਤਾ।
ਪਟਿਆਲਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ. ਕੇ. ਸ਼ਰਮਾ ਦੇ ਭਰਾ ਧਰਮਿੰਦਰ ਸ਼ਰਮਾ ਵੀ ਅੱਜ ਤੋਂ ਚੋਣ ਪ੍ਰਚਾਰ ’ਚ ਉੱਤਰ ਗਏ ਹਨ। ਉਨ੍ਹਾਂ ਅੱਜ ਸਥਾਨਕ ਅਕਾਲੀ ਆਗੂਆਂ ਨਾਲ ਮਿਲ ਕੇ ਡੇਰਾਬੱਸੀ ਦੇ ਪਿੰਡ ਕਕਰਾਲੀ, ਮੋਰ ਠੀਕਰੀ, ਦਫਰਪੁਰ ਅਤੇ ਗੁਰੂਨਾਨਕ ਕਲੋਨੀ ਵਿੱਚ ਜਨਸਭਾਵਾਂ ਨੂੰ ਸੰਬੋਧਨ ਕੀਤਾ।
ਉਨ੍ਹਾਂ ਕਿਹਾ ਕਿ ਐਨ. ਕੇ. ਸ਼ਰਮਾ ਨੇ ਸਰਪੰਚ, ਕੌਂਸਲਰ, ਨਗਰ ਕੌਂਸਲ ਪ੍ਰਧਾਨ, ਵਿਧਾਇਕ ਅਤੇ ਮੰਤਰੀ ਸਮੇਤ ਸਾਰੇ ਅਹੁਦਿਆਂ ’ਤੇ ਰਹਿੰਦਿਆਂ ਕਦੇ ਵੀ ਜਨਤਾ ਦੇ ਹਿੱਤਾਂ ਦੀ ਅਣਦੇਖੀ ਨਹੀਂ ਕੀਤੀ। ਜਨਤਾ ਦੇ ਹਿੱਤਾਂ ਨੂੰ ਹਮੇਸ਼ਾ ਸਭ ਤੋਂ ਉੱਪਰ ਰੱਖਿਆ। ਧਰਮਿੰਦਰ ਸ਼ਰਮਾ ਨੇ ਕਿਹਾ ਕਿ ਹੁਣ ਪਾਰਟੀ ਨੇ ਉਨ੍ਹਾਂ ਨੂੰ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ ਹੈ। ਜਨਤਾ ਦੇ ਸਹਿਯੋਗ ਨਾਲ ਸਾਂਸਦ ਬਣਨ ਤੋਂ ਬਾਅਦ ਉਹ ਵੀ ਇੱਥੋਂ ਦੇ ਮੁੱਦੇ ਨਾ ਸਿਰਫ਼ ਲੋਕ ਸਭਾ ਵਿੱਚ ਉਠਾਉਣਗੇ ਸਗੋਂ ਇਸ ਖੇਤਰ ਨੂੰ ਕੇਂਦਰੀ ਸਕੀਮਾਂ ਦਾ ਲਾਭ ਦੇ ਕੇ ਪਛੜੇਪਣ ਦੂਰ ਕਰਨਗੇ। ਇਸ ਮੌਕੇ ਅਕਾਲੀ ਆਗੂ ਜਥੇਦਾਰ ਸਿੰਘ, ਯੂਥ ਅਕਾਲੀ ਦਲ ਜਿਲਾ ਮੁਹਾਲੀ ਪ੍ਰਧਾਨ ਤਰਨਬੀਰ ਸਿੰਘ ਟਿੰਮੀ ਪੂਨੀਆ ਸਮੇਤ ਕਈ ਪਤਵੰਤੇ ਹਾਜਰ ਸਨ।
