ਨਵੀਂ ਦਿੱਲੀ । ਆਰਥਿਕਤਾ ਦੇ ਨਜ਼ਰੀਏ ਤੋਂ ਇੱਕ ਚੰਗੀ ਖ਼ਬਰ ਆਈ ਹੈ। ਵਿਸ਼ਵ ਬੈਂਕ ਨੇ ਅਨੁਮਾਨ ਲਗਾਇਆ ਹੈ ਕਿ ਸਾਲ 2024 ‘ਚ ਭਾਰਤੀ ਅਰਥਵਿਵਸਥਾ 7.5 ਫੀਸਦੀ ਦੀ ਦਰ ਨਾਲ ਵਧੇਗੀ। ਵਿਸ਼ਵ ਬੈਂਕ ਦਾ ਇਹ ਤਾਜ਼ਾ ਅਨੁਮਾਨ ਪਿਛਲੇ ਅੰਦਾਜ਼ੇ ਨਾਲੋਂ 1.2 ਫੀਸਦੀ ਵੱਧ ਹੈ। ਇਸ ਦੇ ਨਾਲ ਹੀ ਵਿਸ਼ਵ ਬੈਂਕ ਨੇ ਕਿਹਾ ਕਿ ਪੂਰੇ ਦੱਖਣੀ ਏਸ਼ੀਆਈ ਦੇਸ਼ ਵੀ ਛੇ ਫੀਸਦੀ ਦੀ ਦਰ ਨਾਲ ਵਿਕਾਸ ਕਰਨਗੇ।
ਵਿਸ਼ਵ ਬੈਂਕ ਨੇ ਮੰਗਲਵਾਰ ਦੇਰ ਰਾਤ ਜਾਰੀ ਕੀਤੀ ਦੱਖਣੀ ਏਸ਼ੀਆ ਵਿਕਾਸ ‘ਤੇ ਅਪਡੇਟ ਕੀਤੀ ਰਿਪੋਰਟ ‘ਚ ਕਿਹਾ ਕਿ ਭਾਰਤ ਦਾ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) 2024 ‘ਚ 7.5 ਫੀਸਦੀ ਦੀ ਦਰ ਨਾਲ ਵਧ ਸਕਦਾ ਹੈ। ਵਿਸ਼ਵ ਬੈਂਕ ਇਹ ਅਨੁਮਾਨ ਪਹਿਲਾਂ ਜਾਰੀ ਕੀਤੇ ਗਏ ਅਨੁਮਾਨ ਤੋਂ 1.2 ਫੀਸਦੀ ਜ਼ਿਆਦਾ ਹੈ। ਵਿਸ਼ਵ ਬੈਂਕ ਨੇ ਕਿਹਾ ਹੈ ਕਿ ਭਾਰਤ ਵਿੱਚ ਸੇਵਾ ਖੇਤਰ ਅਤੇ ਉਦਯੋਗ ਵਿੱਚ ਲਗਾਤਾਰ ਲਚਕੀਲੇਪਣ ਕਾਰਨ ਵਿਕਾਸ ਦਰ 7.5 ਫੀਸਦੀ ਤੱਕ ਪਹੁੰਚ ਸਕਦੀ ਹੈ।
ਵਿਸ਼ਵ ਬੈਂਕ ਦੇ ਅਨੁਸਾਰ, ਦੱਖਣੀ ਏਸ਼ੀਆ ਵਿੱਚ ਸਮੁੱਚੀ ਵਿਕਾਸ ਦਰ 2024 ਵਿੱਚ 6.0 ਫੀਸਦੀ ਤੱਕ ਮਜ਼ਬੂਤ ਹੋਣ ਦੀ ਉਮੀਦ ਹੈ। ਇਹ ਮੁੱਖ ਤੌਰ ‘ਤੇ ਭਾਰਤ ਵਿੱਚ ਮਜ਼ਬੂਤ ਵਿਕਾਸ ਅਤੇ ਪਾਕਿਸਤਾਨ ਅਤੇ ਸ੍ਰੀਲੰਕਾ ਵਿੱਚ ਕਾਫ਼ੀ ਰਿਕਵਰੀ ਦੇ ਕਾਰਨ ਸੰਭਵ ਹੋਵੇਗਾ। ਰਿਪੋਰਟ ਮੁਤਾਬਕ ਦੱਖਣੀ ਏਸ਼ੀਆ ਦੇ ਅਗਲੇ ਦੋ ਸਾਲਾਂ ਤੱਕ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲਾ ਖੇਤਰ ਬਣੇ ਰਹਿਣ ਦੀ ਉਮੀਦ ਹੈ, ਜਦਕਿ 2025 ‘ਚ ਵਿਕਾਸ ਦਰ 6.1 ਫੀਸਦੀ ਰਹਿਣ ਦਾ ਅਨੁਮਾਨ ਹੈ।
ਵਿਸ਼ਵ ਬੈਂਕ ਨੇ ਆਪਣੀ ਰਿਪੋਰਟ ‘ਚ ਕਿਹਾ ਕਿ ਦੱਖਣੀ ਏਸ਼ੀਆ ਦੀ ਕੁੱਲ ਅਰਥਵਿਵਸਥਾ ‘ਚ ਭਾਰਤ ਦੀ ਅਰਥਵਿਵਸਥਾ ਸਭ ਤੋਂ ਵੱਡੀ ਹੈ। ਵਿੱਤੀ ਸਾਲ 2023-24 ‘ਚ ਭਾਰਤ ਦੀ ਵਿਕਾਸ ਦਰ 7.5 ਫੀਸਦੀ ਰਹਿ ਸਕਦੀ ਹੈ। ਹਾਲਾਂਕਿ ਮੱਧ ਮਿਆਦ ਦੇ ਬਾਅਦ ਇਹ 6.6 ਫੀਸਦੀ ‘ਤੇ ਵਾਪਸ ਆ ਸਕਦੀ ਹੈ। ਰਿਪੋਰਟ ਮੁਤਾਬਕ ਭਾਰਤ ਦੀ ਵਿਕਾਸ ਦਰ ‘ਚ ਸੇਵਾ ਖੇਤਰ ਅਤੇ ਉਦਯੋਗਿਕ ਵਿਕਾਸ ਸਭ ਤੋਂ ਮਹੱਤਵਪੂਰਨ ਹੋਣਗੇ।
