ਜਲੰਧਰ, 29 ਮਾਰਚ ਬੀਤੀ ਦੇਰ ਰਾਤ ਸਿਟੀ ਪੁਲਿਸ ਦੇ ਸੀ. ਆਈ. ਏ. ਸਟਾਫ਼ ਦੀ ਟੀਮ ਦਾ ਜਲੰਧਰ ਸ਼ਹਿਰ ਦੇ ਸਭ ਤੋਂ ਪੌਸ਼ ਖੇਤਰ ਨਾਲ ਲੱਗਦੇ ਆਬਾਦਪੁਰਾ ’ਚ ਗੈਂਗਸਟਰ ਚਿੰਟੂ ਅਤੇ ਉਸਦੇ ਸਾਥੀਆਂ ਨਾਲ ਮੁਕਾਬਲਾ ਹੋ ਗਿਆ। ਘਟਨਾ ਵਿੱਚ ਗੋਲੀ ਇੱਕ ਗੈਂਗਸਟਰ ਦੀ ਪੈਰ ਨੂੰ ਛੂਹ ਕੇ ਬਾਹਰ ਨਿਕਲ ਗਈ। ਇਸ ਪੂਰੀ ਘਟਨਾ ਵਿੱਚ ਦੋਵਾਂ ਪਾਸਿਆਂ ਤੋਂ ਕਰੀਬ 12 ਗੋਲੀਆਂ ਚੱਲੀਆਂ।
ਸਾਰੀ ਘਟਨਾ ਦਾ ਸੀ. ਸੀ. ਟੀ. ਵੀ. ਵੀ ਸਾਹਮਣੇ ਆਇਆ ਹੈ। ਜਿਸ ਵਿੱਚ ਮੁਲਜ਼ਮ ਪੁਲਿਸ ਪਾਰਟੀ ਨੂੰ ਦੇਖ ਕੇ ਗੋਲੀਆਂ ਚਲਾਉਂਦੇ ਨਜ਼ਰ ਆ ਰਹੇ ਹਨ। ਫਿਲਹਾਲ ਪੁਲਿਸ ਨੇ ਮਾਮਲੇ ‘ਚ ਚਾਰ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਿਨ੍ਹਾਂ ਕੋਲੋਂ ਅਤਿ ਆਧੁਨਿਕ ਹਥਿਆਰ ਵੀ ਬਰਾਮਦ ਹੋਏ ਹਨ। ਚਾਰਾਂ ਖ਼ਿਲਾਫ਼ ਥਾਣਾ ਸਿਟੀ ਡਵੀਜ਼ਨ ਨੰਬਰ 6 (ਮਾਡਲ ਟਾਊਨ ਥਾਣਾ) ਵਿੱਚ ਵੱਖਰਾ ਕੇਸ ਦਰਜ ਕੀਤਾ ਗਿਆ ਹੈ।
