ਜਲੰਧਰ, ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ, ਜਲੰਧਰ ਦੇ ਪ੍ਰਿੰਸੀਪਲ, ਸਟਾਫ ਤੇ ਵਿਦਿਆਰਥੀਆਂ ਨੇ ਆਪਣੇ ਬਹੁਤ ਹੀ ਗਵਰਨਿੰਗ ਕੌਂਸਲ ਦੇ ਸੈਕਟਰੀ ਉਰਮਿਲਜੀਤ ਕੌਰ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
ਉਰਮਿਲਜੀਤ ਕੌਰ ਇੱਕ ਅਗਾਂਹਵਧੂ ਵਿਚਾਰਧਾਰਾ ਦੇ ਧਾਰਨੀ ਸਨ ਤੇ ਹਮੇਸ਼ਾ ਵਿਦਿਆ ਰਾਹੀਂ ਨਾਰੀ ਸ਼ਕਤੀ ਦਾ ਸੁਨੇਹਾ ਦਿੰਦੇ ਰਹੇ ਹਨ। ਉਨਾਂ ਦੀ ਨਾਰੀ ਸਿੱਖਿਆ ਨੂੰ ਦਿੱਤੀ ਦੇਣ ਹਮੇਸ਼ਾ ਅਮਰ ਰਹੇਗੀ । ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ।
