ਨਵੀਂ ਦਿੱਲੀ, 18 ਮਾਰਚ ਮਹਿਲਾ ਪ੍ਰੀਮੀਅਰ ਲੀਗ (ਡਬਲਯੂਪੀਐੱਲ) ਦੇ ਦੂਜੇ ਸੀਜ਼ਨ ਦੀ ਸਮਾਪਤੀ ਤੋਂ ਬਾਅਦ, ਯੂਪੀ ਵਾਰੀਅਰਜ਼ ਦੀ ਉਪ-ਕਪਤਾਨ ਦੀਪਤੀ ਸ਼ਰਮਾ ਨੂੰ ਟੂਰਨਾਮੈਂਟ ਦੀ ਸਭ ਤੋਂ ਕੀਮਤੀ ਖਿਡਾਰੀ ਚੁਣਿਆ ਗਿਆ। ਦੀਪਤੀ ਨੇ ਕਿਹਾ ਕਿ ਇਸ ਵਾਰ ਉਨ੍ਹਾਂ ਨੂੰ ਉੱਚ ਬੱਲੇਬਾਜ਼ੀ ਕਰਨ ਅਤੇ ਅਹਿਮ ਯੋਗਦਾਨ ਪਾਉਣ ਦਾ ਮੌਕਾ ਮਿਲਿਆ।
ਯੂਪੀ ਵਾਰੀਅਰਜ਼ ਪਲੇਆਫ ਲਈ ਕੁਆਲੀਫਾਈ ਕਰਨ ਵਿੱਚ ਅਸਫਲ ਰਹੀ ਅਤੇ ਤਿੰਨ ਜਿੱਤਾਂ ਅਤੇ ਪੰਜ ਹਾਰਾਂ ਨਾਲ ਚੌਥੇ ਸਥਾਨ ‘ਤੇ ਰਹੀ। ਦੀਪਤੀ ਨੇ ਐਤਵਾਰ ਨੂੰ ਇਕ ਬਿਆਨ ‘ਚ ਕਿਹਾ, ”ਮੈਂ ਇਸ ਟੂਰਨਾਮੈਂਟ ਦੌਰਾਨ ਉਹੀ ਖੇਡੀ ਜੋ ਮੈਨੂੰ ਲੱਗਦਾ ਹੈ ਕਿ ਮੇਰੀ ਖੇਡ ਹੈ। ਮੈਂ ਆਤਮਵਿਸ਼ਵਾਸ ਬਰਕਰਾਰ ਰੱਖਿਆ ਅਤੇ ਗੇਂਦ ਦੇ ਹਿਸਾਬ ਨਾਲ ਵੱਖ-ਵੱਖ ਸ਼ਾਟ ਖੇਡੇ। ਟੂਰਨਾਮੈਂਟ ਤੋਂ ਪਹਿਲਾਂ ਮੈਂ ਆਪਣੀ ਖੇਡ ‘ਚ ਸੁਧਾਰ ਕਰਨ ਲਈ (ਆਫ-ਸਾਈਡ ’ਤੇ) ਬਹੁਤ ਕੋਸ਼ਿਸ਼ ਕੀਤੀ।” ਇਹ ਉਹ ਚੀਜ਼ ਸੀ ਜੋ ਮੈਂ ਵਿਕਸਤ ਕੀਤੀ ਅਤੇ ਮੈਂ ਇਸ ਤੋਂ ਖੁਸ਼ ਹਾਂ। ਪਿਛਲੇ ਸੀਜ਼ਨ ਵਿੱਚ ਮੈਨੂੰ ਬੱਲੇਬਾਜ਼ੀ ਕਰਨ ਦੇ ਬਹੁਤੇ ਮੌਕੇ ਨਹੀਂ ਮਿਲੇ। ਇਸ ਸੀਜ਼ਨ ਵਿੱਚ ਮੈਂ ਬਿਹਤਰ ਬੱਲੇਬਾਜ਼ੀ ਕੀਤੀ ਅਤੇ ਮਹੱਤਵਪੂਰਨ ਸਥਿਤੀਆਂ ਵਿੱਚ ਵੀ ਟੀਮ ਲਈ ਯੋਗਦਾਨ ਦੇ ਕੇ ਖੁਸ਼ ਹਾਂ। ਉਮੀਦ ਹੈ ਕਿ ਮੈਂ ਇਸ ਤਰ੍ਹਾਂ ਦਾ ਪ੍ਰਦਰਸ਼ਨ ਜਾਰੀ ਰੱਖਾਂਗੀ।”
ਦੀਪਤੀ ਨੇ ਅੱਠ ਮੈਚਾਂ ਵਿੱਚ 98.33 ਦੀ ਔਸਤ ਅਤੇ 136 ਤੋਂ ਵੱਧ ਦੇ ਸਟ੍ਰਾਈਕ ਰੇਟ ਨਾਲ 295 ਦੌੜਾਂ ਬਣਾਈਆਂ। ਉਨ੍ਹਾਂ ਨੇ 88* ਦੇ ਸਰਵੋਤਮ ਸਕੋਰ ਨਾਲ ਤਿੰਨ ਅਰਧ ਸੈਂਕੜੇ ਬਣਾਏ। ਉਨ੍ਹੲ ਨੇ 10 ਵਿਕਟਾਂ ਵੀ ਲਈਆਂ।
ਦੱਸ ਦੇਈਏ ਕਿ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਨੇ ਐਤਵਾਰ ਰਾਤ ਨੂੰ ਦਿੱਲੀ ਕੈਪੀਟਲਸ (ਡੀਸੀ) ਨੂੰ 8 ਵਿਕਟਾਂ ਨਾਲ ਹਰਾ ਕੇ ਖਿਤਾਬ ਜਿੱਤ ਲਿਆ।
