ਨਵੀਂ ਦਿੱਲੀ, 15 ਮਾਰਚ । ਰਾਸ਼ਟਰਪਤੀ ਦ੍ਰੋਪਦੀ ਮੁਰਮੂ ਸ਼ੁੱਕਰਵਾਰ (ਅੱਜ) ਨੂੰ ਹੈਦਰਾਬਾਦ ਦਾ ਦੌਰਾ ਕਰਨਗੇ। ਉਹ ਹੈਦਰਾਬਾਦ ਦੇ ਬਾਹਰਵਾਰ ਸਥਿਤ ਹਾਰਟਫੁੱਲਨੇਸ ਦੇ ਹੈੱਡਕੁਆਰਟਰ, ਕਾਨ੍ਹਾ ਸ਼ਾਂਤੀ ਵਨਮ ਵਿਖੇ ਗਲੋਬਲ ਅਧਿਆਤਮਿਕ ਉਤਸਵ ਦੀ ਸ਼ੋਭਾ ਵਧਾਉਣਗੇ। ਇਹ ਜਾਣਕਾਰੀ ਰਾਸ਼ਟਰਪਤੀ ਮੁਰਮੂ ਦੇ ਅਧਿਕਾਰਤ ਪ੍ਰੋਗਰਾਮ ’ਤੇ ਰਾਸ਼ਟਰਪਤੀ ਭਵਨ ਤੋਂ ਜਾਰੀ ਇਕ ਬਿਆਨ ‘ਚ ਦਿੱਤੀ ਗਈ।
ਇਸ ਤੋਂ ਇਲਾਵਾ ਸੱਭਿਆਚਾਰਕ ਮੰਤਰਾਲੇ ਨੇ ਕਿਹਾ ਹੈ ਕਿ ਉਪ ਰਾਸ਼ਟਰਪਤੀ ਜਗਦੀਪ ਧਨਖੜ 16 ਮਾਰਚ ਨੂੰ ਇਸ ਫੈਸਟੀਵਲ ‘ਚ ਹਿੱਸਾ ਲੈਣਗੇ। ਸਿਖਰ ਸੰਮੇਲਨ ਦੀ ਸ਼ੋਭਾ ਵਧਾਉਣਗੇੇ। ਇਹ ਚਾਰ ਰੋਜ਼ਾ ਉਤਸਵ 14 ਮਾਰਚ ਤੋਂ ਸ਼ੁਰੂ ਹੋ ਗਿਆ ਹੈ। ਇਸ ਦਾ ਆਯੋਜਨ ਸੰਸਕ੍ਰਿਤੀ ਮੰਤਰਾਲੇ ਅਤੇ ਹਾਰਟਫੁੱਲਨੇਸ ਦੁਆਰਾ ਸਾਂਝੇ ਤੌਰ ‘ਤੇ ਕੀਤਾ ਗਿਆ ਹੈ। ਇਸ ਦਾ ਥੀਮ ‘ਵਿਸ਼ਵ ਸ਼ਾਂਤੀ ਲਈ ਅੰਦਰੂਨੀ ਸ਼ਾਂਤੀ’ ਹੈ।
