ਸ਼ਿਮਲਾ, 14 ਮਾਰਚ । ਸ਼ਿਮਲਾ ਪੁਲਿਸ ਨੇ ਇੱਕ ਤਸਕਰ ਨੂੰ ਗ੍ਰਿਫ਼ਤਾਰ ਕਰਕੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਮੁਲਜ਼ਮ ਕਾਰ ਵਿੱਚ ਨਸ਼ੀਲੇ ਪਦਾਰਥ ਲੈ ਕੇ ਜਾ ਰਿਹਾ ਸੀ। ਸ਼ਿਮਲਾ ਦੇ ਬਾਲੂਗੰਜ ਪੁਲਸ ਨੇ ਬੁੱਧਵਾਰ ਰਾਤ ਨੂੰ ਕਰਾਸਿੰਗ ਨੇੜੇ ਕਾਰ (ਐੱਚਚੀ 11 ਏ- 8804) ਦੀ ਤਲਾਸ਼ੀ ਲਈ ਹੈ।
ਕਾਰ ‘ਚੋਂ 40.97 ਗ੍ਰਾਮ ਅਫੀਮ, 20.18 ਗ੍ਰਾਮ ਚਰਸ ਅਤੇ 456 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਮੁਲਜ਼ਮ ਕਾਰ ਚਾਲਕ ਦੀ ਪਛਾਣ ਸੋਲਨ ਜ਼ਿਲ੍ਹੇ ਦੇ ਸ਼ਾਇਰੀ ਦੇ ਰਹਿਣ ਵਾਲੇ ਚਮਨ ਲਾਲ ਵਜੋਂ ਹੋਈ ਹੈ।
ਐੱਸ. ਪੀ. ਸ਼ਿਮਲਾ ਸੰਜੀਵ ਗਾਂਧੀ ਨੇ ਵੀਰਵਾਰ ਨੂੰ ਦੱਸਿਆ ਕਿ ਪੁਲਿਸ ਨੇ ਕਾਰ ਚਾਲਕ ਦੇ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸਦੇ ਖਿਲਾਫ਼ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
