ਮੁੰਬਈ, । ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਸਭ ਤੋਂ ਛੋਟੇ ਬੇਟੇ ਅਨੰਤ ਅੰਬਾਨੀ ਦੀ ਪ੍ਰੀ-ਵੈਡਿੰਗ ਈਵੈਂਟ ਗੁਜਰਾਤ ਦੇ ਜਾਮਨਗਰ ‘ਚ ਧੂਮ-ਧਾਮ ਨਾਲ ਹੋ ਰਹੀ ਹੈ। ਇਸ ਸਮਾਗਮ ਵਿੱਚ ਹਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਦੇ ਕਲਾਕਾਰਾਂ ਨੇ ਸ਼ਿਰਕਤ ਕੀਤੀ ਹੈ। 1 ਮਾਰਚ ਤੋਂ ਸ਼ੁਰੂ ਹੋਇਆ ਇਹ ਪ੍ਰੀ-ਵੈਡਿੰਗ ਪ੍ਰੋਗਰਾਮ ਅੱਜ 3 ਮਾਰਚ ਨੂੰ ਖਤਮ ਹੋਵੇਗਾ। ਬੀਤੇ ਦਿਨ ਸੰਗੀਤ ਉਤਸਵ ਦੇ ਦੂਜੇ ਦਿਨ ਦਾ ਆਯੋਜਨ ਕੀਤਾ ਗਿਆ, ਜਿਸ ‘ਚ ਬਾਲੀਵੁੱਡ ਹਸਤੀਆਂ ਦਾ ਜ਼ਬਰਦਸਤ ਡਾਂਸ ਦੇਖਣ ਨੂੰ ਮਿਲਿਆ। ਇਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ ਹਨ।
ਮਸ਼ਹੂਰ ਫੋਟੋਗ੍ਰਾਫਰ ਨੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਸ਼ੇਅਰ ਕੀਤੀ ਵੀਡੀਓ ‘ਚ ਅਭਿਨੇਤਰੀਆਂ ਅਨੰਨਿਆ ਪਾਂਡੇ, ਸਾਰਾ ਅਲੀ ਖਾਨ, ਖੁਸ਼ੀ ਕਪੂਰ, ਜਾਨ੍ਹਵੀ ਕਪੂਰ ਅਤੇ ਮਨੀਸ਼ ਮਲਹੋਤਰਾ ਡਾਂਸ ਕਰਦੇ ਨਜ਼ਰ ਆ ਰਹੇ ਹਨ। ਅਦਾਕਾਰ ਕਰਨ ਜੌਹਰ ਦੀ ਫਿਲਮ ‘ਕਭੀ ਖੁਸ਼ੀ ਕਭੀ ਗਮ’ ਦੇ ਗੀਤ ‘ਬੋਲੇ ਚੂੜੀਆਂ’ ‘ਤੇ ਡਾਂਸ ਕਰ ਰਹੇ ਹਨ। ਇਨ੍ਹਾਂ ਪੰਜਾਂ ਲੋਕਾਂ ਦੇ ਇਸ ਡਾਂਸ ਵੀਡੀਓ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਬੀਤੀ ਰਾਤ ਅਨੰਤ-ਰਾਧਿਕਾ ਦੇ ਸੰਗੀਤ ਸਮਾਰੋਹ ‘ਚ ਤਿੰਨੋਂ ਖਾਨ ਕਾਫੀ ਸਮੇਂ ਬਾਅਦ ਇਕੱਠੇ ਨਜ਼ਰ ਆਏ। ਸਲਮਾਨ ਖਾਨ, ਸ਼ਾਹਰੁਖ ਖਾਨ ਅਤੇ ਅਮੀਨ ਖਾਨ ਨੇ ਫਿਲਮ ਆਰਆਰਆਰ ਦੇ ਗੀਤ ‘ਨਾਟੂ ਨਾਟੂ’ ‘ਤੇ ਡਾਂਸ ਕੀਤਾ। ਬਾਲੀਵੁੱਡ ਸਿਤਾਰੇ ਵੀ ਮਸ਼ਹੂਰ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਨਾਲ ਰੌਕ ਕਰਦੇ ਹੋਏ ਨਜ਼ਰ ਆਏ।
ਇਸ ਦੌਰਾਨ ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੀ ਪ੍ਰੀ-ਵੈਡਿੰਗ ਦਾ ਅੱਜ ਆਖਰੀ ਦਿਨ ਹੈ। ਅੱਜ ਦਾ ਪ੍ਰੋਗਰਾਮ ਹੈ ‘ਟਸਕਰ ਟ੍ਰੇਲਜ਼’ ਅਤੇ ‘ਸਿਗਨੇਚਰਸ’। ‘ਟਸਕਰ ਟ੍ਰੇਲਜ਼’ ਇੱਕ ਆਊਟਡੋਰ ਇਵੈਂਟ ਹੈ, ਜਿਸ ਵਿੱਚ ਮਹਿਮਾਨਾਂ ਨੂੰ ਜਾਮਨਗਰ ਦੇ ਦੌਰੇ ‘ਤੇ ਲਿਜਾਇਆ ਜਾਵੇਗਾ। ਦੂਜਾ ਪ੍ਰੋਗਰਾਮ ਭਾਰਤੀ ਪਹਿਰਾਵੇ ਵਿੱਚ ਹੋਣ ਜਾ ਰਿਹਾ ਹੈ।
