ਨਵੀਂ ਦਿੱਲੀ, 25 ਫਰਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਗੁਜਰਾਤ ਦੌਰੇ ‘ਤੇ ਐਤਵਾਰ ਸਵੇਰੇ ਬੇਟ ਦਵਾਰਕਾ ਮੰਦਰ ਪਹੁੰਚੇ ਅਤੇ ਪੂਜਾ ਅਰਚਨਾ ਤੋਂ ਬਾਅਦ ਨਵੇਂ ਬਣੇ ਸੁਦਰਸ਼ਨ ਪੁਲ ਦਾ ਉਦਘਾਟਨ ਕੀਤਾ। ਇਸ ਮੌਕੇ ਮੁੱਖ ਮੰਤਰੀ ਭੂਪੇਂਦਰ ਪਟੇਲ ਅਤੇ ਪ੍ਰਦੇਸ਼ ਭਾਜਪਾ ਪ੍ਰਧਾਨ ਸੀਆਰ ਪਾਟਿਲ ਵੀ ਮੌਜੂਦ ਸਨ।
ਸੁਦਰਸ਼ਨ ਸੇਤੂ ਦੇਸ਼ ਦਾ ਸਭ ਤੋਂ ਲੰਬਾ ਕੇਬਲ ਬ੍ਰਿਜ ਹੈ। ਲਗਭਗ 980 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਇਹ ਕੇਬਲ ਬ੍ਰਿਜ ਓਖਾ ਦੀ ਮੁੱਖ ਭੂਮੀ ਨੂੰ ਬੇਟ ਦਵਾਰਕਾ ਟਾਪੂ ਨਾਲ ਜੋੜਦਾ ਹੈ। ਇਸ ਦੀ ਲੰਬਾਈ 2.32 ਕਿਲੋਮੀਟਰ ਹੈ।
ਪ੍ਰਧਾਨ ਮੰਤਰੀ ਮੋਦੀ ਅੱਜ ਗੁਜਰਾਤ ਵਿੱਚ ਵੱਖ-ਵੱਖ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣਗੇ ਅਤੇ 52,250 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਨ੍ਹਾਂ ਵਿੱਚ ਸਿਹਤ, ਸੜਕਾਂ, ਰੇਲਵੇ, ਊਰਜਾ, ਪੈਟਰੋਲੀਅਮ ਅਤੇ ਕੁਦਰਤੀ ਗੈਸ, ਸੈਰ ਸਪਾਟਾ ਵਰਗੇ ਮਹੱਤਵਪੂਰਨ ਖੇਤਰ ਸ਼ਾਮਲ ਹਨ।
