ਨਵੀਂ ਦਿੱਲੀ, 15 ਫਰਵਰੀ : ਗਲੋਬਲ ਬਾਜ਼ਾਰ ਤੋਂ ਅੱਜ ਮਜ਼ਬੂਤੀ ਦੇ ਸੰਕੇਤ ਮਿਲ ਰਹੇ ਹਨ। ਪਿਛਲੇ ਸੈਸ਼ਨ ਦੌਰਾਨ ਸਕਾਰਾਤਮਕ ਧਾਰਨਾ ਕਾਰਨ ਅਮਰੀਕੀ ਬਾਜ਼ਾਰ ’ਚ ਉਤਸ਼ਾਹ ਦਾ ਮਾਹੌਲ ਰਿਹਾ, ਜਿਸ ਕਾਰਨ ਵਾਲ ਸਟ੍ਰੀਟ ਸੂਚਕਾਂਕ ’ਚ ਤੇਜ਼ੀ ਨਜ਼ਰ ਆਈ। ਡਾਓ ਜੌਂਸ ਫਿਊਚਰਜ਼ ਵੀ ਅੱਜ ਮਜ਼ਬੂਤੀ ਦੇ ਨਾਲ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਇਸੇ ਤਰ੍ਹਾਂ ਯੂਰਪੀ ਬਾਜ਼ਾਰ ਵੀ ਪਿਛਲੇ ਸੈਸ਼ਨ ਦੌਰਾਨ ਮਜ਼ਬੂਤੀ ਨਾਲ ਬੰਦ ਹੋਏ। ਏਸ਼ੀਆਈ ਬਾਜ਼ਾਰਾਂ ‘ਚ ਅੱਜ ਆਮ ਖਰੀਦਦਾਰੀ ਦਾ ਮਾਹੌਲ ਹੈ।
ਕੱਚੇ ਤੇਲ ‘ਚ ਨਰਮੀ ਅਤੇ ਕੰਪਨੀਆਂ ਦੇ ਸਕਾਰਾਤਮਕ ਨਤੀਜਿਆਂ ਨਾਲ ਅਮਰੀਕੀ ਬਾਜ਼ਾਰ ‘ਚ ਪਿਛਲੇ ਸੈਸ਼ਨ ਦੌਰਾਨ ਤੇਜ਼ੀ ਰਹੀ। ਐੱਸਐਂਡਪੀ 500 ਇੰਡੈਕਸ 0.85 ਫੀਸਦੀ ਮਜ਼ਬੂਤੀ ਨਾਲ 4,995.06 ’ਤੇ, ਨੈਸਡੈਕ 185.53 ਅੰਕ ਜਾਂ 1.19 ਫੀਸਦੀ ਮਜ਼ਬੂਤੀ ਨਾਲ 15,841.13 ਅੰਕਾਂ ਦੇ ਪੱਧਰ ’ਤੇ ਬੰਦ ਹੋਇਆ। ਡਾਓ ਜੌਂਸ ਫਿਊਚਰਜ਼ ਅੱਜ 0.03 ਫੀਸਦੀ ਮਜ਼ਬੂਤੀ ਦੇ ਵਾਧੇ ਨਾਲ 38,436.34 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰਦਾ ਨਜ਼ਰ ਆਇਆ।
ਯੂਰਪੀ ਬਾਜ਼ਾਰ ‘ਚ ਵੀ ਪਿਛਲੇ ਸੈਸ਼ਨ ‘ਚ ਤੇਜ਼ੀ ਰਹੀ। ਐੱਫਟੀਐੱਸਈ ਇੰਡੈਕਸ 0.74 ਫੀਸਦੀ ਮਜ਼ਬੂਤੀ ਦੇ ਨਾਲ 7,568.40 ‘ਤੇ, ਸੀਏਸੀ ਸੂਚਕਾਂਕ 0.68 ਫੀਸਦੀ ਦੀ ਛਾਲ ਮਾਰ ਕੇ 7,677.35 ਅੰਕ ਦੇ ਪੱਧਰ ‘ਤੇ ਅਤੇ ਡੀਏਐਕਸ ਇੰਡੈਕਸ 0.38 ਫੀਸਦੀ ਮਜ਼ਬੂਤੀ ਨਾਲ 16,945.48 ਦੇ ਪੱਧਰ ’ਤੇ ਬੰਦ ਹੋਇਆ।
ਏਸ਼ੀਆਈ ਬਾਜ਼ਾਰ ‘ਚ ਅੱਜ ਆਮ ਤੌਰ ‘ਤੇ ਮਜ਼ਬੂਤੀ ਦਾ ਮਾਹੌਲ ਹੈ। ਚੀਨ ਦੇ ਸ਼ੇਅਰ ਬਾਜ਼ਾਰ ’ਚ ਛੁੱਟੀ ਹੋਣ ਕਾਰਨ ਅੱਜ ਸ਼ੰਘਾਈ ਕੰਪੋਜ਼ਿਟ ਇੰਡੈਕਸ ‘ਚ ਕੋਈ ਕਾਰੋਬਾਰ ਨਹੀਂ ਹੋਇਆ। ਹਾਲਾਂਕਿ ਕੋਸਪੀ ਇੰਡੈਕਸ 0.11 ਫੀਸਦੀ ਦੀ ਗਿਰਾਵਟ ਨਾਲ 2,617.58 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰਦਾ ਨਜ਼ਰ ਆਇਆ ਹੈ।
ਦੂਜੇ ਪਾਸੇ ਗਿਫਟ ਨਿਫਟੀ 0.10 ਫੀਸਦੀ ਦੀ ਮਜ਼ਬੂਤੀ ਨਾਲ 21,934.50 ਅੰਕ ਦੇ ਪੱਧਰ ’ਤੇ, ਹੈਂਗ ਸੇਂਗ ਇੰਡੈਕਸ 0.43 ਫੀਸਦੀ ਮਜ਼ਬੂਤੀ ਨਾਲ 15,947.63 ਅੰਕ ਦੇ ਪੱਧਰ ’ਤੇ, ਨਿੱਕੇਈ ਇੰਡੈਕਸ 353.23 ਅੰਕ ਜਾਂ 0.94 ਫੀਸਦੀ ਮਜ਼ਬੂਤੀ ਨਾਲ 38,056.55 ਅੰਕਾਂ ਦੇ ਪੱਧਰ ‘ਤੇ, ਸਟਰੇਟਸ ਟਾਈਮਜ਼ ਇੰਡੈਕਸ 0.90 ਫੀਸਦੀ ਮਜ਼ਬੂਤ ਹੋ ਕੇ 3,167.41 ਅੰਕਾਂ ਦੇ ਪੱਧਰ ‘ਤੇ, ਤਾਈਵਾਨ ਵੇਟਿਡ ਇੰਡੈਕਸ ਵੱਡੀ ਛਾਲ ਮਾਰ ਕਰੇ 553.33 ਅੰਕ ਜਾਂ 3.06 ਫੀਸਦੀ ਦੀ ਮਜ਼ਬੂਤੀ ਨਾਲ 18,649.40 ਅੰਕਾਂ ਦੇ ਪੱਧਰ ‘ਤੇ, ਸੈੱਟ ਕੰਪੋਜ਼ਿਟ ਇੰਡੈਕਸ 0.24 ਫੀਸਦੀ ਮਜ਼ਬੂਤੀ ਨਾਲ 1,388.48 ਦੇ ਪੱਧਰ ’ਤੇ, ਜਕਾਰਤਾ ਕੰਪੋਜ਼ਿਟ ਇੰਡੈਕਸ 120.59 ਅੰਕ ਜਾਂ 1.67 ਫੀਸਦੀ ਦੀ ਵੱਡੀ ਛਾਲ ਮਾਰ ਕੇ 7,330.33 ਅੰਕਾਂ ਦੇ ਪੱਧਰ ’ਤੇ ਕਾਰੋਬਾਰ ਕਰਦੇ ਦਿਖਾਈ ਦਿੱਤੇ ਹਨ।
