ਨਵੀਂ ਦਿੱਲੀ, 05 ਫਰਵਰੀ। ਕਰਤੱਵ ਪਥ ’ਤੇ 26 ਜਨਵਰੀ ਨੂੰ ਦੇਸ਼ ਦੇ 75ਵੇਂ ਗਣਤੰਤਰ ਦਿਵਸ ਸਮਾਰੋਹ ’ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਨ ਨੇ ਆਪਣੀਆਂ ਯਾਦਾਂ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਹੈ। ਮੈਕ੍ਰੋਨ ਨੇ ਇਸਨੂੰ ਅਸਾਧਾਰਨ ਦੌਰਾ ਦੱਸਿਆ ਹੈ। ਇਸ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ‘‘ਭਾਰਤ ’ਚ ਤੁਹਾਡਾ ਹੋਣਾ ਸਨਮਾਨ ਦੀ ਗੱਲ ਹੈ।’’
ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਨ ਨੇ ਆਪਣੀ ਭਾਰਤ ਫੇਰੀ ਦੇ ਕੁਝ ਪਲਾਂ ਨੂੰ ਇੱਕ ਵੀਡੀਓ ’ਚ ਕੈਦ ਕੀਤਾ ਅਤੇ ਇਸ ਨੂੰ ਐਕਸ ਹੈਂਡਲ ‘ਤੇ ਸਾਂਝਾ ਕੀਤਾ ਕਰਕੇ ਲਿਖਿਆ,‘‘ਭਾਰਤ ਦੀ ਇੱਕ ਅਸਾਧਾਰਨ ਯਾਤਰਾ ‘ਤੇ ਇੱਕ ਨਜ਼ਰ।’’ ਪ੍ਰਧਾਨ ਮੰਤਰੀ ਮੋਦੀ ਨੇ ਇਸ ਵੀਡੀਓ ਨੂੰ ਐਕਸ ਹੈਂਡਲ ‘ਤੇ ਸਾਂਝਾ ਕਰਦਿਆਂ ਲਿਖਿਆ, ‘‘ “ਰਾਸ਼ਟਰਪਤੀ ਜੀ (ਇਮੈਨੁਅਲ ਮੈਕ੍ਰੋਨ), ਤੁਹਾਡਾ ਭਾਰਤ ਵਿੱਚ ਹੋਣਾ ਸਨਮਾਨ ਦੀ ਗੱਲ ਹੈ। ਤੁਹਾਡੀ ਯਾਤਰਾ ਅਤੇ ਗਣਤੰਤਰ ਦਿਵਸ ਦੇ ਜਸ਼ਨਾਂ ’ਚ ਸ਼ਮੂਲੀਅਤ ਨੇ ਨਿਸ਼ਚਿਤ ਤੌਰ ‘ਤੇ ਭਾਰਤ-ਫਰਾਂਸ ਦੋਸਤੀ ਨੂੰ ਹੁਲਾਰਾ ਦਿੱਤਾ ਹੈ।’’
