ਬਟਾਲਾ, 21 ਜਨਵਰੀ (ਹਿ. ਸ.)। ਬਟਾਲਾ ਨਜ਼ਦੀਕ ਪਿੰਡ ਅਕਰਪੁਰਾ ਵਿਖੇ ਨੌਜਵਾਨ ਰੋਸ਼ਨਦੀਪ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਰੋਸ਼ਨਦੀਪ ਪੁੱਤਰ ਜੋਗਿੰਦਰ ਸਿੰਘ ਪੇਂਟਰ ਦਾ ਕੰਮ ਕਰਦਾ ਸੀ ਤੇ ਪਿੰਡ ਦੇ ਨੌਜਵਾਨਾਂ ਨੇ ਪੁਰਾਣੀ ਰੰਜਿਸ਼ ਕਾਰਨ ਦਾਤਰਾਂ-ਕਿਰਪਾਨਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਮ੍ਰਿਤਕ ਨੂੰ ਪਹਿਲਾਂ ਬਟਾਲਾ ਸਿਵਿਲ ਹਸਪਤਾਲ ਗਿਆ, ਜਿਥੋਂ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਤਬਦੀਲ ਕਰ ਦਿੱਤਾ ਗਿਆ। ਜਿੱਥੇ ਡਾਕਟਰਾਂ ਨੇ ਉਸ ਦੇ ਮ੍ਰਿਤਕ ਹੋਣ ਦੀ ਪੁਸ਼ਟੀ ਕੀਤੀ।
ਇਸ ਮੌਕੇ ”ਤੇ ਪਹੁੰਚੇ ਪੁਲਿਸ ਦੇ ਏ.ਐਸ.ਆਈ. ਇਕਬਾਲ, ਏ.ਐਸ.ਆਈ. ਕਵਲਜੀਤ ਸਿੰਘ ਅਨੁਸਾਰ ਪਰਿਵਾਰ ਦੇ ਬਿਆਨਾਂ ”ਤੇ ਪਰਚਾ ਦਰਜ ਕਰਕੇ ਦੋਸ਼ੀਆਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ
