ਅਯੁੱਧਿਆ, 19 ਜਨਵਰੀ (ਹਿ.ਸ.)। ਅਯੁੱਧਿਆ ‘ਚ ਰਾਮ ਮੰਦਰ ਦੇ ਪਾਵਨ ਅਸਥਾਨ ‘ਚ ਰੱਖੀ ਗਈ ਸ੍ਰੀ ਰਾਮ ਲੱਲਾ ਦੀ ਮੂਰਤੀ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਉਹ ਅਜੇ ਵੀ ਕੱਪੜੇ ਨਾਲ ਢੱਕੀ ਹੋਈ ਹੈ। ਰਸਮਾਂ ਪੂਰੀਆਂ ਹੋਣ ਤੋਂ ਬਾਅਦ 22 ਜਨਵਰੀ ਨੂੰ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਜਾਵੇਗੀ।
18 ਜਨਵਰੀ ਨੂੰ ਰਸਮਾਂ ਦੇ ਤੀਜੇ ਦਿਨ ਭਾਵ ਵੀਰਵਾਰ ਨੂੰ ਦੁਪਹਿਰ 12:30 ਵਜੇ ਤੋਂ ਬਾਅਦ ਸ਼੍ਰੀ ਰਾਮ ਲੱਲਾ ਦੀ ਮੂਰਤੀ ਸ਼੍ਰੀ ਰਾਮ ਮੰਦਰ ਪਰਿਸਰ ਵਿੱਚ ਦਾਖਲ ਹੋਈ ਅਤੇ ਪਾਵਨ ਅਸਥਾਨ ਦੇ ਦਰਵਾਜ਼ੇ ਤੱਕ ਲਿਜਾਇਆ ਗਿਆ। ਸ਼ੁੱਕਰਵਾਰ ਨੂੰ, ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਵੱਲੋਂ ਪਾਵਨ ਅਸਥਾਨ ‘ਤੇ ਬਿਰਾਜਮਾਨ ਸ਼੍ਰੀ ਰਾਮ ਲੱਲਾ ਦੀ ਪਹਿਲੀ ਤਸਵੀਰ ਜਾਰੀ ਕੀਤੀ ਗਈ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
