ਮੁੰਬਈ, 16 ਜਨਵਰੀ (ਹਿ. ਸ.)। ਬਾਲੀਵੁੱਡ ਦੀ ਟੌਪ ਅਭਿਨੇਤਰੀਆਂ ‘ਚੋਂ ਇਕ ਐਸ਼ਵਰਿਆ ਵੀ ਦੌਲਤ ਦੇ ਮਾਮਲੇ ‘ਚ ਟੌਪ ‘ਤੇ ਆ ਗਈ ਹੈ। ਐਸ਼ਵਰਿਆ ਬੱਚਨ ਨੇ ਦੌਲਤ ਦੇ ਮਾਮਲੇ ‘ਚ ਪ੍ਰਿਯੰਕਾ ਚੋਪੜਾ, ਅਨੁਸ਼ਕਾ ਸ਼ਰਮਾ, ਕਰੀਨਾ ਕਪੂਰ, ਮਾਧੁਰੀ ਦੀਕਸ਼ਿਤ ਨੂੰ ਪਿੱਛੇ ਛੱਡ ਦਿੱਤਾ ਹੈ। ਭਾਰਤ ਦੀਆਂ ਚੋਟੀ ਦੀਆਂ 10 ਸਭ ਤੋਂ ਅਮੀਰ ਅਭਿਨੇਤਰੀਆਂ ਦੀ ਸੂਚੀ ਸਾਹਮਣੇ ਆਈ ਹੈ। ਐਸ਼ਵਰਿਆ ਇਸ ਮਾਮਲੇ ‘ਚ ਸਭ ਤੋਂ ਉੱਪਰ ਹੈ। ਨਯਨਥਾਰਾ ਇਸ ਸੂਚੀ ‘ਚ 10ਵੇਂ ਸਥਾਨ ‘ਤੇ ਹੈ। ਨਯਨਥਾਰਾ 100 ਕਰੋੜ ਦੀ ਮਾਲਕ ਹੈ।
ਬਾਲੀਵੁੱਡ ਦੀ ਸਭ ਤੋਂ ਅਮੀਰ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਦੀ ਕੁੱਲ ਜਾਇਦਾਦ 800 ਕਰੋੜ ਰੁਪਏ ਹੈ। ਇਸ ਦੌਰਾਨ ਅਜਿਹੀਆਂ ਅਫਵਾਹਾਂ ਸਨ ਕਿ ਐਸ਼ਵਰਿਆ ਅਤੇ ਅਭਿਸ਼ੇਕ ਦਾ ਬ੍ਰੇਕਅੱਪ ਹੋ ਗਿਆ ਹੈ। ਅਜਿਹੀਆਂ ਅਫਵਾਹਾਂ ਵੀ ਸਨ ਕਿ ਉਹ ਤਲਾਕ ਲੈਣ ਵਾਲੇ ਹਨ ਪਰ ਇਸ ਤੋਂ ਬਾਅਦ ਦੋਵਾਂ ਨੂੰ ਇੱਕ ਪਾਰਟੀ ਵਿੱਚ ਇਕੱਠੇ ਦੇਖਿਆ ਗਿਆ। ਇਸ ਤੋਂ ਬਾਅਦ ਇਹ ਅਫਵਾਹਾਂ ਖਤਮ ਹੋ ਗਈਆਂ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
