ਜਲਪਾਈਗੁੜੀ, 16 ਜਨਵਰੀ (ਹਿ.ਸ.)। ਉੱਤਰੀ ਬੰਗਾਲ ਫਰੰਟੀਅਰ ਦੇ ਜਲਪਾਈਗੁੜੀ ਸੈਕਟਰ ਦੇ ਅਧੀਨ ਬੀਐੱਸਐੱਫ ਦੀ 40ਵੀਂ ਬਟਾਲੀਅਨ ਦੀ ਵਿਸ਼ੇਸ਼ ਐੱਮਸੀਪੀ ਪਾਰਟੀ ਨੇ ਪਾਨਿਕੌਰੀ ਟੋਲ ਪਲਾਜ਼ਾ ਨੇੜੇ ਐੱਨਐੱਚ-31 (ਡੀ) ‘ਤੇ ਫਾਟਾਪੁਕੁਰ ਤੋਂ ਜਲਪਾਈਗੁੜੀ ਆ ਰਹੇ ਮੱਝਾਂ ਨਾਲ ਭਰੇ ਪੰਜ ਟਰੱਕ ਜ਼ਬਤ ਕੀਤੇ ਹਨ।
ਇਸ ਦੇ ਨਾਲ ਹੀ 14 ਭਾਰਤੀ ਨਾਗਰਿਕਾਂ ਨੂੰ ਪਸ਼ੂ ਤਸਕਰੀ ਦੇ ਦੋਸ਼ ‘ਚ ਫੜਿਆ ਗਿਆ ਹੈ। ਫੜੇ ਗਏ ਭਾਰਤੀ ਨਾਗਰਿਕਾਂ ਦੇ ਨਾਮ ਇਰਫਾਨ (52), ਤਮਸੂਰ ਆਲਮ ਉਰਫ ਚਨਵਾ (18), ਅਨਿਲ (40), ਸੈਦੁਰ ਹੁਸੈਨ (40), ਮੋਹੀਰੂਦੀਨ ਸ਼ੇਖ (34), ਫੈਜ਼ਾਨ ਅਲੀ (39), ਆਸ਼ੂ ਖਾਨ (38), ਮੇਰਾਜ ਆਲਮ (19), ਅਲਾਉਦੀਨ (32), ਅਨਸੂਰ ਆਲਮ, ਮੁਹੰਮਦ ਮਨੀਰੂਦੀਨ ਸ਼ੇਖ (21), ਮੁਹੰਮਦ ਫਰਜ਼ਾਨ (33), ਸਤਬਲਜ ਅਲੀ (26) ਅਤੇ ਸੋਏਬ ਅਲੀ (24) ਹਨ। ਬੀਐੱਸਐਫ ਨੇ ਮੰਗਲਵਾਰ ਨੂੰ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਜਲਪਾਈਗੁੜੀ ਸੈਕਟਰ ਦੇ ਅਧੀਨ ਬੀਐੱਸਐੱਫ ਦੀ 40ਵੀਂ ਬਟਾਲੀਅਨ ਦੀ ਵਿਸ਼ੇਸ਼ ਐੱਮਸੀਪੀ ਪਾਰਟੀ ਨੇ ਪਨਿਕੌਰੀ ਟੋਲ ਪਲਾਜ਼ਾ ਨੇੜੇ ਐੱਨਐੱਚ-31 (ਡੀ) ’ਤੇ ਪੰਜ ਸ਼ੱਕੀ ਟਰੱਕਾਂ ਨੂੰ ਰੋਕਿਆ। ਜਦੋਂ ਟਰੱਕ ਦੀ ਤਲਾਸ਼ੀ ਲਈ ਗਈ ਤਾਂ 240 ਮੱਝਾਂ ਬਰਾਮਦ ਹੋਈਆਂ। ਡਰਾਈਵਰਾਂ ਵੱਲੋਂ ਮੱਝਾਂ ਸਬੰਧੀ ਕੋਈ ਵੀ ਪੁਖਤਾ ਦਸਤਾਵੇਜ਼ ਪੇਸ਼ ਨਾ ਕਰਨ ‘ਤੇ ਡਰਾਈਵਰ ਤੇ ਸਹਿ-ਡਰਾਈਵਰ ਸਮੇਤ 14 ਤਸਕਰਾਂ ਨੂੰ ਕਾਬੂ ਕੀਤਾ ਗਿਆ। ਬੀਐੱਸਐੱਫ ਪਾਰਟੀ ਨੇ ਕਾਬੂ ਕੀਤੇ ਤਸਕਰਾਂ ਦੇ ਕਬਜ਼ੇ ਵਿੱਚੋਂ 14 ਮੋਬਾਈਲ ਫੋਨ ਅਤੇ ਨਕਦੀ ਵੀ ਬਰਾਮਦ ਕੀਤੇ ਹਨ। ਫੜੇ ਗਏ ਭਾਰਤੀ ਨਾਗਰਿਕਾਂ ਨੂੰ ਜ਼ਬਤ ਕੀਤੇ ਸਾਮਾਨ ਸਮੇਤ ਥਾਣਾ ਕੋਤਵਾਲੀ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
