ਨਵੀਂ ਦਿੱਲੀ, 10 ਜਨਵਰੀ (ਹਿ.ਸ.)। ਵਣਜ ਅਤੇ ਉਦਯੋਗ ਮੰਤਰਾਲੇ ਦੇ ਉਦਯੋਗ ਅਤੇ ਅੰਦਰੂਨੀ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਵਿਭਾਗ (ਡੀਪੀਆਈਆਈਟੀ) 10 ਤੋਂ 18 ਜਨਵਰੀ ਤੱਕ ਸਟਾਰਟ-ਅੱਪ ਇੰਡੀਆ ਇਨੋਵੇਸ਼ਨ ਵੀਕ ਦਾ ਆਯੋਜਨ ਕਰਨ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਪਿਛਲੇ ਸਾਲ 16 ਜਨਵਰੀ ਨੂੰ ਰਾਸ਼ਟਰੀ ਸਟਾਰਟ-ਅੱਪ ਦਿਵਸ ਐਲਾਨਿਆ ਸੀ। ਇਸ ਸਾਲ, 16 ਜਨਵਰੀ ਨੂੰ, ਸਟਾਰਟ-ਅੱਪ ਇੰਡੀਆ ਅੱਠ ਸ਼ਾਨਦਾਰ ਸਾਲ ਪੂਰੇ ਕਰ ਰਿਹਾ ਹੈ।
ਸਰਕਾਰੀ ਬੁਲਾਰੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਸੱਦਾ ਆਜ਼ਾਦੀ ਦੇ 100ਵੇਂ ਵਰ੍ਹੇ 2047 ਤੱਕ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਦਾ ਹੈ। ਇਸ ਇਨੋਵੇਸ਼ਨ ਵੀਕ ਦਾ ਆਯੋਜਨ ਦੇਸ਼ ਦੇ ਸਟਾਰਟ-ਅੱਪਸ, ਉੱਦਮੀਆਂ, ਨਿਵੇਸ਼ਕਾਂ, ਨੀਤੀ ਨਿਰਮਾਤਾਵਾਂ ਨੂੰ ਇਕੱਠੇ ਲਿਆਉਣ ਦੇ ਉਦੇਸ਼ ਨਾਲ ਕੀਤਾ ਜਾ ਰਿਹਾ ਹੈ।
ਸਰਕਾਰੀ ਬੁਲਾਰੇ ਦੇ ਅਨੁਸਾਰ, ਇਨੋਵੇਸ਼ਨ ਵੀਕ 2024 ਦੌਰਾਨ, ਡੀਪੀਆਈਆਈਟੀ ਦੇ ਸਕੱਤਰ ਰਾਜੇਸ਼ ਕੁਮਾਰ ਸਿੰਘ 11 ਜਨਵਰੀ, 2024 ਨੂੰ ਗਾਂਧੀਨਗਰ ਵਿੱਚ 10ਵੇਂ ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ ਵਿੱਚ ਸਟਾਰਟ-ਅਪ ਸੈਮੀਨਾਰ ‘ਸਟਾਰਟ-ਅਪ ਅਨਲੌਕਿੰਗ ਇਨਫਿਨਾਈਟ ਪੋਟੈਂਸ਼ੀਅਲ’ ਵਿੱਚ ਉਦਘਾਟਨੀ ਭਾਸ਼ਣ ਦੇਣਗੇ। ਜਿਸਦਾ ਉਦੇਸ਼ ਵਪਾਰਕ ਨੈੱਟਵਰਕਿੰਗ, ਗਿਆਨ ਸਾਂਝਾਕਰਨ ਅਤੇ ਸਮਾਵੇਸ਼ੀ ਸਮਾਜਿਕ-ਆਰਥਿਕ ਵਿਕਾਸ ਲਈ ਇੱਕ ਗਲੋਬਲ ਪਲੇਟਫਾਰਮ ਪ੍ਰਦਾਨ ਕਰਨਾ ਹੈ।
16 ਨੂੰ ਰਾਸ਼ਟਰੀ ਸਟਾਰਟ-ਅੱਪ ਦਿਵਸ ਸਮਾਰੋਹ ਦੇ ਹਿੱਸੇ ਵਜੋਂ ਡੀਪੀਆਈਆਈਟੀ ਨੇ ਰਾਸ਼ਟਰੀ ਸਟਾਰਟ-ਅੱਪ ਅਵਾਰਡ 2023 ਅਤੇ ਸਟਾਰਟ-ਅੱਪ ਇੰਡੀਆ, ਸਟੇਟਸ ਸਟਾਰਟ-ਅੱਪ ਰੈਂਕਿੰਗ ਫਰੇਮਵਰਕ ਦੇ ਚੌਥੇ ਐਡੀਸ਼ਨ ਦੇ ਤਹਿਤ ਦੋ ਪ੍ਰਮੁੱਖ ਪਹਿਲਕਦਮੀਆਂ ਲਈ ਨਤੀਜਾ ਘੋਸ਼ਣਾ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਕਰ ਰਿਹਾ ਹੈ।
ਇਸ ਤੋਂ ਇਲਾਵਾ, ‘ਹਾਓ ਟੂ ਸਟਾਰਟ-ਅੱਪ’ ‘ਤੇ ਕੇਂਦ੍ਰਿਤ ਪੰਜ ਸਮਰਪਿਤ ਮੈਂਟਰਸ਼ਿਪ ਸੈਸ਼ਨ ਆਯੋਜਿਤ ਕਰਨ ਦੀ ਯੋਜਨਾ ਬਣਾਈ ਗਈ ਹੈ, ਜੋ ਕਾਰੋਬਾਰੀ ਢਾਂਚੇ ਨੂੰ ਸਮਝਣ, ਇਕਾਈ ਨੂੰ ਸ਼ਾਮਲ ਕਰਨ ਲਈ ਪ੍ਰਕਿਰਿਆਵਾਂ ਅਤੇ ਕਿਸੇ ਕਾਰੋਬਾਰਾ ਸਬੰਧੀ ਯੋਜਨਾ ਬਣਾਉਣ ਵਰਗੇ ਵਿਸ਼ਿਆਂ ‘ਤੇ ਚਾਹਵਾਨ ਉੱਦਮੀਆਂ ਅਤੇ ਵਿਦਿਆਰਥੀ ਉੱਦਮੀਆਂ ਦੀ ਸਮਰੱਥਾ ਨਿਰਮਾਣ ‘ਤੇ ਕੇਂਦਰਿਤ ਹੋਣਗੇ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
