ਇੰਫਾਲ, 09 ਜਨਵਰੀ (ਹਿ.ਸ.)। ਮਣੀਪੁਰ ਦੇ ਸੈਨਾਪਤੀ ਜ਼ਿਲੇ ‘ਚ ਪੁਲਿਸ ਨੇ ਹੋਰ ਸੁਰੱਖਿਆ ਬਲਾਂ ਦੇ ਨਾਲ ਸਾਂਝੇ ਆਪਰੇਸ਼ਨ ਦੌਰਾਨ ਇਕ ਤਸਕਰ ਨੂੰ ਭਾਰੀ ਮਾਤਰਾ ‘ਚ ਬ੍ਰਾਊਨ ਸ਼ੂਗਰ ਦੇ ਨਾਲ ਗ੍ਰਿਫਤਾਰ ਕੀਤਾ ਹੈ।
ਅੱਜ ਮਣੀਪੁਰ ਪੁਲਿਸ ਵੱਲੋਂ ਦਿੱਤੀ ਗਈ ਅਧਿਕਾਰਤ ਜਾਣਕਾਰੀ ਅਨੁਸਾਰ ਸੇਨਾਪਤੀ ਜ਼ਿਲ੍ਹਾ ਪੁਲਿਸ ਨੇ ਮਾਊਂਟ ਜ਼ੀਓਨ ਸੇਨਾਪਤੀ ਐੱਚ. ਆਰ. ਸੈਕੰਡਰੀ ਸਕੂਲ ਨੇੜੇ ਕਵਾਕਤਾ ਥਿੰਗੇਲ ਲੇਇਕਾਈ ਦੇ ਰਹਿਣ ਵਾਲੇ ਮੁਹੰਮਦ ਸਮੀਰੂਦੀਨ (26) ਨੂੰ ਮਾਰੂਤੀ ਆਲਟੋ ਕਾਰ (ਏ. ਐੱਸ.- 02 ਵਾਈ) ਵਿੱਚ 170 ਗ੍ਰਾਮ ਵਜ਼ਨ ਦੀ ਸ਼ੱਕੀ ਬ੍ਰਾਊਨ ਸ਼ੂਗਰ ਵਾਲੀਆਂ 15 ਸਾਬਣ ਦਾਨੀਆਂ ਸਮੇਤ ਕਾਬੂ ਕੀਤਾ ਗਿਆ ਹੈ। ਪੁਲਿਸ ਵੱਲੋਂ ਅੱਗੇ ਦੀ ਜਾਂਚ ਲਈ ਸੈਨਾਪਤੀ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
