ਨਵੀਂ ਦਿੱਲੀ, 03 ਜਨਵਰੀ (ਹਿ.ਸ.)। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਦੇਸ਼ ਦੀ ਪਹਿਲੀ ਮਹਿਲਾ ਮੁਕਤੀ ਅੰਦੋਲਨ ਦੀ ਮਹਾਨ ਨੇਤਾ ਸਾਵਿਤਰੀਬਾਈ ਫੂਲੇ ਦੀ ਜਯੰਤੀ ਉਨ੍ਹਾਂ ਨੂੰ ਯਾਦ ਕੀਤਾ। ਪਾਰਟੀ ਨੇ ਉਨ੍ਹਾਂ ਦੇ ਸਮਾਜਿਕ ਯੋਗਦਾਨ ਨੂੰ ਵੀ ਯਾਦ ਕੀਤਾ ਹੈ।
ਭਾਜਪਾ ਨੇ ਇਸ ਬਾਰੇ ਅੱਜ ਸਵੇਰੇ ਆਪਣੇ ਐਕਸ ਹੈਂਡਲ ‘ਤੇ ਲਿਖਿਆ, ‘ਦੇਸ਼ ਦੀ ਪਹਿਲੀ ਮਹਿਲਾ ਅਧਿਆਪਕ, ਮਹਿਲਾ ਮੁਕਤੀ ਅੰਦੋਲਨ ਦੀ ਮੋਢੀ ਅਤੇ ਸਮਾਜ ਸੇਵੀ ਸਾਵਿਤਰੀਬਾਈ ਫੂਲੇ ਨੂੰ ਉਨ੍ਹਾਂ ਦੀ ਜਯੰਤੀ ‘ਤੇ ਕੋਟਿ-ਕੋਟਿ ਨਮਨ।
ਜ਼ਿਕਰਯੋਗ ਹੈ ਕਿ ਸਾਵਿਤਰੀਬਾਈ ਫੂਲੇ ਦਾ ਜਨਮ 3 ਜਨਵਰੀ 1831 ਨੂੰ ਨਾਯਗਾਂਵ, ਸਤਾਰਾ, ਮਹਾਰਾਸ਼ਟਰ ’ਚ ਹੋਇਆ ਸੀ, ਸਿਰਫ 17 ਸਾਲ ਦੀ ਉਮਰ ਵਿੱਚ ਇੱਕ ਅਧਿਆਪਕ ਅਤੇ ਪ੍ਰਿੰਸੀਪਲ ਬਣ ਗਈ। ਉਨ੍ਹਾਂ ਦੇ ਪਤੀ ਅਤੇ ਸਮਾਜਿਕ ਕ੍ਰਾਂਤੀਕਾਰੀ ਨੇਤਾ ਜੋਤੀਬਾ ਫੂਲੇ ਨੇ ਇਸ ਸਫਲਤਾ ਵਿੱਚ ਉਨ੍ਹਾਂ ਦਾ ਸਾਥ ਦਿੱਤਾ। ਸਾਵਿਤਰੀਬਾਈ ਫੂਲੇ ਦਾ ਸਭ ਤੋਂ ਵੱਡਾ ਯੋਗਦਾਨ ਔਰਤਾਂ ਅਤੇ ਖਾਸ ਕਰਕੇ ਦਲਿਤਾਂ ’ਚ ਸਿੱਖਿਆ ਪ੍ਰਤੀ ਜਨੂੰਨ ਨੂੰ ਜਗਾਉਣਾ ਸੀ।
ਸਾਵਿਤਰੀਬਾਈ ਨੇ ਸਿਰਫ਼ ਸਿੱਖਿਆ ਲਈ ਹੀ ਨਹੀਂ ਸਗੋਂ ਦੇਸ਼ ’ਚ ਮੌਜੂਦ ਸਮਾਜਿਕ ਕੁਰੀਤੀਆਂ ਛੂਤ-ਛਾਤ, ਬਾਲ ਵਿਆਹ, ਸਤੀ ਪ੍ਰਥਾ ਅਤੇ ਵਿਧਵਾ ਪੁਨਰ-ਵਿਆਹ ਦੀ ਮਨਾਹੀ ਦਾ ਵਿਰੋਧ ਕੀਤਾ ਅਤੇ ਉਨ੍ਹਾਂ ਵਿਰੁੱਧ ਲੜਾਈ ਲੜੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
