ਨਵੀਂ ਦਿੱਲੀ, 30 ਦਸੰਬਰ (ਹਿ. ਸ.)। ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਅਯੁੱਧਿਆਧਾਮ ਲਈ ਪਹਿਲੀ ਵਪਾਰਕ ਉਡਾਣ ਅੱਜ ਮਹਾਰਿਸ਼ੀ ਵਾਲਮੀਕਿ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰੇਗੀ। ਇਸ ਦੇ ਨਾਲ ਪਾਇਲਟ ਇਨ ਕਮਾਂਡ ਕੈਪਟਨ ਆਸ਼ੂਤੋਸ਼ ਸ਼ੇਖਰ ਪਹੁੰਚਣਗੇ। ਆਸ਼ੂਤੋਸ਼ ਸ਼ੇਖਰ ਦਾ ਪਰਿਵਾਰ ਕਈ ਪੀੜ੍ਹੀਆਂ ਤੋਂ ਅਯੁੱਧਿਆਧਾਮ ਦੇ ਸ਼੍ਰੀ ਰਾਮਵਲੱਲਭਕੁੰਜ ਜਾਨਕੀ ਸਥਾਨ ਦਾ ਪੈਰੋਕਾਰ ਰਿਹਾ ਹੈ।
ਇੰਡੀਗੋ ਦੀ ਇਹ ਫਲਾਈਟ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੁਪਹਿਰ 2:40 ਵਜੇ ਰਵਾਨਾ ਹੋਵੇਗੀ ਅਤੇ ਸ਼ਾਮ 4:00 ਵਜੇ ਅਯੁੱਧਿਆ ਪਹੁੰਚੇਗੀ। ਇਸ ਤੋਂ ਪਹਿਲਾਂ ਅਯੁੱਧਿਆ ਹਵਾਈ ਅੱਡੇ ‘ਤੇ ਪਰੀਖਣ ਦੇ ਤੌਰ ‘ਤੇ ਜਹਾਜ਼ ਉਤਰ ਚੁੱਕੇ ਹਨ ਪਰ ਯਾਤਰੀਆਂ ਨੂੰ ਲੈ ਕੇ ਅਯੁੱਧਿਆ ਜਾਣ ਵਾਲੀ ਇਹ ਪਹਿਲੀ ਉਡਾਣ ਹੋਵੇਗੀ। ਆਸ਼ੂਤੋਸ਼ ਸ਼ੇਖਰ ਦੇ ਨਾਲ ਨਿਖਿਲ ਬਖਸ਼ੀ ਸਹਿ-ਪਾਇਲਟ ਹੋਣਗੇ। ਇਹ ਫਲਾਈਟ ਵਿੱਚ ਕਿੰਨੇ ਸੀਟਰ ਹੋਵੇਗੀ, ਅਜੇ ਤੱਕ ਇਹ ਸਪੱਸ਼ਟ ਨਹੀਂ ਹੈ
ਧਾਰਮਿਕ ਗ੍ਰੰਥਾਂ ਵਿਚ ਦੱਸਿਆ ਗਿਆ ਹੈ ਕਿ ਲੰਕਾ ‘ਤੇ ਜਿੱਤ ਤੋਂ ਬਾਅਦ ਪਹਿਲਾ ‘ਪੁਸ਼ਪਕ’ ਵਿਮਾਨ ਅਯੁੱਧਿਆ ਦੀ ਧਰਤੀ ‘ਤੇ ਭਗਵਾਨ ਰਾਮਚੰਦਰ ਜੀ ਨੂੰ ਲੈ ਕੇ ਉਤਰਿਆ ਸੀ। ਹੁਣ ਉਨ੍ਹਾਂ ਦੇ ਭਗਤਾਂ ਨੂੰ ਲੈ ਕੇ ਸ਼ਨੀਵਾਰ ਨੂੰ ਪਹਿਲਾ ਜਹਾਜ਼ ਉਤਰੇਗਾ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
