ਮੁੰਬਈ, 30 ਦਸੰਬਰ (ਹਿ. ਸ.)। ਪ੍ਰਭਾਸ ਦੀ ”ਸਾਲਾਰ” ਬਾਕਸ ਆਫਿਸ ”ਤੇ ਸ਼ਾਨਦਾਰ ਕਾਰੋਬਾਰ ਕਰ ਰਹੀ ਹੈ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ। ਫਿਲਮ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਇੰਨਾ ਹੀ ਨਹੀਂ ਫਿਲਮ ਹਰ ਦਿਨ ਨਵੇਂ ਰਿਕਾਰਡ ਵੀ ਤੋੜ ਰਹੀ ਹੈ। ਪ੍ਰਭਾਸ ਦੀ ਕ੍ਰਾਈਮ ਥ੍ਰਿਲਰ ਇਸ ਸਾਲ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ”ਸਾਲਾਰ” ਨੇ ਰਿਲੀਜ਼ ਦੇ ਅੱਠਵੇਂ ਦਿਨ ਵੀ ਕਰੋੜਾਂ ਰੁਪਏ ਦੀ ਕਮਾਈ ਕਰ ਲਈ ਹੈ।
”ਸਾਲਾਰ” 22 ਦਸੰਬਰ ਨੂੰ ਸਿਨੇਮਾਘਰਾਂ ”ਚ ਰਿਲੀਜ਼ ਹੋਈ ਸੀ। ਫਿਲਮ ਨੇ ਰਿਲੀਜ਼ ਦੇ ਪਹਿਲੇ ਦਿਨ ਤੋਂ ਹੀ ਬਾਕਸ ਆਫਿਸ ‘ਤੇ ਧਮਾਲ ਮਚਾ ਦਿੱਤੀ ਹੈ। ਫਿਲਮ ਨੇ ਪਹਿਲੇ ਦਿਨ 90.70 ਕਰੋੜ ਦੀ ਕਮਾਈ ਕੀਤੀ। ਇਹ ਫਿਲਮ ਸਾਲ ਦੀ ਸਭ ਤੋਂ ਵੱਧ ਓਪਨਿੰਗ ਕਰਨ ਵਾਲੀ ਫਿਲਮ ਬਣ ਗਈ। ‘ਸਾਲਾਰ’ ਨੇ ਰਿਲੀਜ਼ ਦੇ ਦੂਜੇ ਦਿਨ 56.35 ਕਰੋੜ, ਤੀਜੇ ਦਿਨ 62.05 ਕਰੋੜ, ਚੌਥੇ ਦਿਨ 46.30 ਕਰੋੜ, ਪੰਜਵੇਂ ਦਿਨ 24.90 ਕਰੋੜ, ਛੇਵੇਂ ਦਿਨ 15.10 ਕਰੋੜ ਅਤੇ ਸੱਤਵੇਂ ਦਿਨ 13.50 ਕਰੋੜ ਦੀ ਕਮਾਈ ਕੀਤੀ। ਹੁਣ ਫਿਲਮ ਦੀ ਅੱਠਵੇਂ ਦਿਨ ਦੀ ਕਮਾਈ ਦੇ ਅੰਕੜੇ ਸਾਹਮਣੇ ਆਏ ਹਨ।
ਸਕਨਿਲਕ ਦੀ ਰੁਝਾਨ ਰਿਪੋਰਟ ਦੇ ਅਨੁਸਾਰ, ਸਾਲਾਰ ਨੇ ਆਪਣੀ ਰਿਲੀਜ਼ ਦੇ ਅੱਠਵੇਂ ਦਿਨ 10.00 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਦੇ ਨਾਲ ”ਸਾਲਾਰ” ਦੀ 8 ਦਿਨਾਂ ਦੀ ਕੁਲ ਕੁਲੈਕਸ਼ਨ ਹੁਣ 318.23 ਕਰੋੜ ਰੁਪਏ ਹੋ ਗਈ ਹੈ। “ਸਾਲਾਰ” ਦੇਸ਼ ਵਿੱਚ ਹੀ ਨਹੀਂ ਸਗੋਂ ਦੁਨੀਆ ਭਰ ਵਿੱਚ ਭਾਰੀ ਮੁਨਾਫਾ ਕਮਾ ਰਹੀ ਹੈ। ਫਿਲਮ ਨੂੰ ਗਲੋਬਲ ਬਾਕਸ ਆਫਿਸ ‘ਤੇ ਵੀ ਚੰਗਾ ਰਿਸਪਾਂਸ ਮਿਲ ਰਿਹਾ ਹੈ। ਫਿਲਮ ਦੀ ਵਿਸ਼ਵਵਿਆਪੀ ਕਮਾਈ ਦੀ ਗੱਲ ਕਰੀਏ ਤਾਂ ”ਸਾਲਾਰ” ਦਾ ਅੰਕੜਾ 468.5 ਕਰੋੜ ਰੁਪਏ ਨੂੰ ਪਾਰ ਹੋ ਗਿਆ ਹੈ। ਜਲਦ ਹੀ ਇਹ ਫਿਲਮ 500 ਕਰੋੜ ਦੇ ਕਲੱਬ ‘ਚ ਸ਼ਾਮਲ ਹੋ ਜਾਵੇਗੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
