ਮੁੰਬਈ, 29 ਦਸੰਬਰ (ਹਿ. ਸ.)। ਬਾਲੀਵੁੱਡ ਅਭਿਨੇਤਾ ਅਰਬਾਜ਼ ਖਾਨ ਦੀ ਨਿੱਜੀ ਜ਼ਿੰਦਗੀ ਪਿਛਲੇ ਕੁਝ ਦਿਨਾਂ ਤੋਂ ਸੁਰਖੀਆਂ ‘ਚ ਹੈ। ਅਰਬਾਜ਼ ਨੇ 56 ਸਾਲ ਦੀ ਉਮਰ ‘ਚ ਮੇਕਅੱਪ ਆਰਟਿਸਟ ਸ਼ੂਰਾ ਖਾਨ ਨਾਲ ਵਿਆਹ ਕੀਤਾ। ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ। ਹੁਣ ਅਰਬਾਜ਼ ਅਤੇ ਸ਼ੂਰਾ ਦੇ ਵਿਆਹ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ।
ਅਰਬਾਜ਼ ਦੇ ਵਿਆਹ ‘ਚ ਸਲਮਾਨ ਨੇ ਵੀ ਡਾਂਸ ਕੀਤਾ ਸੀ। ਅਰਬਾਜ਼ ਨੇ ਵਿਆਹ ਸਮਾਗਮ ਵਿੱਚ ਆਪਣੀ ਦੂਜੀ ਪਤਨੀ ਲਈ ਇੱਕ ਖਾਸ ਗੀਤ ਵੀ ਗਾਇਆ। ਅਰਬਾਜ਼ ਨੇ ਸਭ ਦੇ ਸਾਹਮਣੇ ‘ਤੇਰੇ ਮਸਤ-ਮਸਤ ਦੋ ਨੈਨ’ ਗਾ ਕੇ ਸ਼ੂਰਾ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਅਰਬਾਜ਼ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਵੀਡੀਓ ਦੇ ਕੈਪਸ਼ਨ ‘ਚ ਲਿਖਿਆ, ‘ਮੇਰੇ ਪਿਤਾ ਚਾਹੁੰਦੇ ਸਨ ਕਿ ਮੈਂ ਕ੍ਰਿਕੇਟਰ ਬਣਾਂ, ਗਾਇਕ ਨਹੀਂ।’ ਅਰਬਾਜ਼ ਦੀ ਵੀਡੀਓ ਨੇ ਸਾਰਿਆਂ ਦਾ ਧਿਆਨ ਖਿੱਚਿਆ ਹੈ। ਇਸ ਵੀਡੀਓ ‘ਤੇ ਕਈ ਲੋਕਾਂ ਨੇ ਕਮੈਂਟ ਵੀ ਕੀਤੇ ਹਨ।
ਅਰਬਾਜ਼-ਸ਼ੂਰਾ ਨੇ ਕੁਝ ਮਹਿਮਾਨਾਂ ਦੀ ਮੌਜੂਦਗੀ ‘ਚ ਵਿਆਹ ਕਰਵਾਇਆ। ਦਿਲਚਸਪ ਗੱਲ ਇਹ ਹੈ ਕਿ ਇਹ ਨਿਕਾਹ ਸਮਾਰੋਹ ਅਰਪਿਤਾ ਖਾਨ ਦੇ ਘਰ ਬਹੁਤ ਹੀ ਗੁਪਤ ਤਰੀਕੇ ਨਾਲ ਆਯੋਜਿਤ ਕੀਤਾ ਗਿਆ ਸੀ। ਸਮਾਗਮ ਵਿੱਚ ਰਿਤੇਸ਼ ਦੇਸ਼ਮੁਖ, ਜੇਨੇਲੀਆ ਦੇਸ਼ਮੁਖ, ਬਾਬਾ ਸਿੱਦੀਕੀ, ਸਲਮਾ ਖਾਨ, ਹਰਸ਼ਦੀਪ ਕੌਰ ਅਤੇ ਯੂਲੀਆ ਵੰਤੂਰ ਨੇ ਸ਼ਿਰਕਤ ਕੀਤੀ।
ਅਰਬਾਜ਼ ਨੇ ਮਲਾਇਕਾ ਨਾਲ 1998 ਵਿੱਚ ਵਿਆਹ ਕੀਤਾ ਸੀ। ਕਰੀਬ 19 ਸਾਲ ਦੇ ਵਿਆਹ ਤੋਂ ਬਾਅਦ 2017 ‘ਚ ਉਨ੍ਹਾਂ ਦਾ ਤਲਾਕ ਹੋ ਗਿਆ। ਦੋਵਾਂ ਦਾ ਇੱਕ ਬੇਟਾ ਅਰਹਾਨ ਹੈ ਅਤੇ ਤਲਾਕ ਤੋਂ ਬਾਅਦ ਵੀ ਇਹ ਜੋੜਾ ਉਸਦੀ ਚੰਗੀ ਦੇਖਭਾਲ ਕਰ ਰਿਹਾ ਹੈ। ਮਲਾਇਕਾ ਤੋਂ ਤਲਾਕ ਤੋਂ ਬਾਅਦ ਅਰਬਾਜ਼ ਮਾਡਲ ਜਾਰਜੀਆ ਐਂਡਰੀਆ ਨੂੰ ਡੇਟ ਕਰ ਰਹੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਸ਼ੂਰਾ ਨਾਲ ਵਿਆਹ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
