ਮੁੰਬਈ, 26 ਦਸੰਬਰ (ਹਿ. ਸ.)। ਅਭਿਨੇਤਾ ਪ੍ਰਭਾਸ ਦੀ ਫਿਲਮ ‘ਸਾਲਾਰ’ ਹਾਲ ਹੀ ‘ਚ ਤੇਲਗੂ, ਕੰਨੜ, ਤਾਮਿਲ, ਮਲਿਆਲਮ ਅਤੇ ਹਿੰਦੀ ਭਾਸ਼ਾਵਾਂ ‘ਚ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਹੈ। ਫਿਲਮ ਵਿੱਚ ਪ੍ਰਭਾਸ ਦੇ ਨਾਲ ਸ਼ਰੂਤੀ ਹਾਸਨ ਅਤੇ ਪ੍ਰਿਥਵੀਰਾਜ ਸੁਕੁਮਾਰਨ ਮੁੱਖ ਭੂਮਿਕਾਵਾਂ ਵਿੱਚ ਹਨ। ‘ਸਾਲਾਰ’ ਨੇ ਰਿਲੀਜ਼ ਦੇ ਪਹਿਲੇ ਦਿਨ ਬਾਕਸ ਆਫਿਸ ‘ਤੇ 90.70 ਕਰੋੜ ਰੁਪਏ ਦੀ ਸ਼ਾਨਦਾਰ ਓਪਨਿੰਗ ਕੀਤੀ। ਅਗਲੇ ਦਿਨ ਇਸ ਦੀ ਕਮਾਈ ਵਿੱਚ ਵੱਡੀ ਗਿਰਾਵਟ ਆਈ। ਫਿਲਮ ਨੇ 56.35 ਕਰੋੜ ਰੁਪਏ ਦੀ ਕਮਾਈ ਕੀਤੀ। ਹਾਲਾਂਕਿ ਤੀਜੇ ਦਿਨ ਵੀਕੈਂਡ ਕਲੈਕਸ਼ਨ ਦਾ ਗ੍ਰਾਫ ਫਿਰ ਤੋਂ ਉੱਪਰ ਗਿਆ। ਫਿਲਮ ਨੇ ਵੀਕੈਂਡ ‘ਚ 62.05 ਕਰੋੜ ਰੁਪਏ ਦੀ ਕਮਾਈ ਕੀਤੀ। ਚੌਥੇ ਦਿਨ ਵੀ ਫਿਲਮ ਦਰਸ਼ਕਾਂ ਨੂੰ ਸਿਨੇਮਾਘਰਾਂ ਵੱਲ ਖਿੱਚਣ ਵਿੱਚ ਸਫਲ ਰਹੀ। ਫਿਲਮ ਨੇ ਚੌਥੇ ਦਿਨ 42.50 ਕਰੋੜ ਦਾ ਕਾਰੋਬਾਰ ਕੀਤਾ। ਹੁਣ ਤੱਕ ‘ਸਾਲਾਰ’ ਦੀ ਚੌਥੇ ਦਿਨ ਦੀ ਕਮਾਈ ਦੇ ਅੰਕੜੇ ਸਾਹਮਣੇ ਆ ਚੁੱਕੇ ਹਨ।
ਸ਼ੁਰੂਆਤੀ ਅੰਕੜਿਆਂ ਮੁਤਾਬਕ ਫਿਲਮ ‘ਸਾਲਾਰ’ ਨੇ ਰਿਲੀਜ਼ ਦੇ ਚੌਥੇ ਦਿਨ ਭਾਵ ਸੋਮਵਾਰ ਨੂੰ 42.50 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਚਾਰ ਦਿਨਾਂ ‘ਚ ‘ਸਾਲਾਰ’ ਨੇ ਇਕੱਲੇ ਭਾਰਤ ‘ਚ 251.60 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਇਸ ਤਰ੍ਹਾਂ ਦੁਨੀਆ ਭਰ ‘ਚ ਕੁਲੈਕਸ਼ਨ ਦਾ ਅੰਕੜਾ 400 ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ।
ਪ੍ਰਭਾਸ ਦੀ ‘ਸਾਲਾਰ’ ਨੇ ਪਹਿਲੇ ਦਿਨ ਹੀ ਸ਼ਾਹਰੁਖ ਖਾਨ ਦੀਆਂ ਦੋ ਬਲਾਕਬਸਟਰ ਫਿਲਮਾਂ ‘ਜਵਾਨ’ ਅਤੇ ‘ਪਠਾਨ’ ਨੂੰ ਵੀ ਮਾਤ ਦਿੱਤੀ ਸੀ। ਫਿਲਮ ‘ਪਠਾਨ’ ਅਤੇ ‘ਜਵਾਨ’ ਨੇ ਦੁਨੀਆ ਭਰ ‘ਚ 106 ਕਰੋੜ ਅਤੇ 129 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਰਣਬੀਰ ਕਪੂਰ ਦੀ ਫਿਲਮ ‘ਐਨੀਮਲ’ ਨੇ ਪਹਿਲੇ ਦਿਨ ਦੁਨੀਆ ਭਰ ‘ਚ 116 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ‘ਸਾਲਾਰ’ ਹੁਣ ਤੱਕ ਕਈ ਰਿਕਾਰਡ ਤੋੜ ਚੁੱਕੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
