ਅੰਮ੍ਰਿਤਸਰ, 25 ਦਸੰਬਰ (ਹਿ. ਸ.)। ਬੀ. ਐਸ. ਐਫ. ਵਲੋਂ ਜ਼ਿਲ੍ਹੇ ਦੇ ਪਿੰਡ ਧਨੋਏ ਕਲਾਂ ਦੇ ਨੇੜੇ ਤਸਕਰੀ ਦੀਆਂ ਗਤੀਵਿਧੀਆਂ ਸੰਬੰਧੀ ਖ਼ੂਫ਼ੀਆ ਸੂਚਨਾ ਦੇ ਆਧਾਰ ’ਤੇ ਇਕ ਵਿਸ਼ੇਸ਼ ਮੁਹਿੰਮ ਵਿੱਢੀ ਗਈ ਸੀ।
ਬੀਤੀ ਰਾਤ ਲਗਭਗ 12:15 ਵਜੇ ਇਕ ਪਾਕਿਸਤਾਨੀ ਡਰੋਨ ਦੁਆਰਾ ਸੁੱਟੀ ਗਈ ਖੇਪ ਦੇ ਨਾਲ ਇਕ ਖ਼ੇਤ ਵਿਚ ਦੋ ਸ਼ੱਕੀ ਤਸਕਰਾਂ ਦੀ ਹਰਕਤ ਦੇਖੀ ਗਈ। ਦੋਵੇਂ ਤਸਕਰਾਂ ਨੂੰ ਬੀ.ਐਸ.ਐਫ਼. ਦੇ ਜਵਾਨਾਂ ਨੇ ਉਸ ਸਮੇਂ ਫੜ੍ਹ ਲਿਆ ਜਦੋਂ ਉਹ ਹੈਰੋਇਨ ਦੀ ਇਕ ਖੇਪ ਲੈ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ, ਜਿਸ ਨੂੰ ਪੀਲੀ ਟੇਪ ਨਾਲ ਲਪੇਟਿਆ ਗਿਆ ਸੀ ਅਤੇ ਵਜ਼ਨ ਲਗਭਗ 525 ਗ੍ਰਾਮ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਕਾਬੂ ਕੀਤੇ ਤਸਕਰਾਂ ਦੇ ਖੁਲਾਸੇ ’ਤੇ ਉਨ੍ਹਾਂ ਦਾ ਤੀਜਾ ਸਾਥੀ ਵੀ ਕਾਬੂ ਕਰ ਲਿਆ ਗਿਆ ਹੈ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ
