ਢਾਕਾ, 25 ਦਸੰਬਰ (ਹਿ.ਸ.)। ਬੰਗਲਾਦੇਸ਼ ਵਿੱਚ ਆਮ ਚੋਣਾਂ ਦੀ ਗਹਿਮਾ ਗਹਿਮੀ ਵਿਚਕਾਰ ਸ਼ਰਾਰਤੀ ਅਨਸਰਾਂ ਨੇ ਅੱਧੀ ਰਾਤ ਤੋਂ ਬਾਅਦ ਇੱਕ ਸਰਕਾਰੀ ਬੱਸ ਨੂੰ ਅੱਗ ਲਗਾ ਦਿੱਤੀ।
ਬੰਗਲਾਦੇਸ਼ੀ ਅਖਬਾਰ ਢਾਕਾ ਟ੍ਰਿਬਿਊਨ ਦੇ ਮੁਤਾਬਕ ਸੋਮਵਾਰ ਤੜਕੇ ਸ਼ਰਾਰਤੀ ਅਨਸਰਾਂ ਨੇ ਨਾਰਾਇਣਗੰਜ ਦੇ ਅਧੀਨ ਪੈਂਦੇ ਸਿਧੀਰਗੰਜ ਦੇ ਸਾਈਨ ਬੋਰਡ ਖੇਤਰ ਵਿੱਚ ਅਨਾਬਿਲ ਟ੍ਰਾਂਸਪੋਰਟ ਦੀ ਇੱਕ ਬੱਸ ਨੂੰ ਅੱਗ ਲਗਾ ਦਿੱਤੀ। ਫਾਇਰ ਸਰਵਿਸ ਅਤੇ ਸਿਵਲ ਡਿਫੈਂਸ ਹੈੱਡਕੁਆਰਟਰ (ਮੀਡੀਆ ਸੈੱਲ) ਦੇ ਵੇਅਰਹਾਊਸ ਇੰਸਪੈਕਟਰ ਅਨਵਾਰੁਲ ਇਸਲਾਮ ਨੇ ਦੱਸਿਆ ਕਿ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ।
ਅਖਬਾਰ ਮੁਤਾਬਕ ਬੰਗਲਾਦੇਸ਼ ‘ਚ ਆਮ ਚੋਣਾਂ ਲਈ ਪ੍ਰਚਾਰ ਜ਼ੋਰ ਫੜ ਰਿਹਾ ਹੈ। ਇਸ ਦੌਰਾਨ ਸਿਆਸੀ ਪਾਰਟੀਆਂ ਇੱਕ ਦੂਜੇ ਦੇ ਵਾਹਨਾਂ ਨੂੰ ਅੱਗ ਲਗਾ ਕੇ ਨੁਕਸਾਨ ਪਹੁੰਚਾ ਰਹੀਆਂ ਹਨ। ਬੰਗਲਾਦੇਸ਼ ਵਿੱਚ ਸਰਕਾਰ ਵਿਰੋਧੀ ਅੰਦੋਲਨ ਦੇ ਹਿੱਸੇ ਵਜੋਂ ਹੜਤਾਲਾਂ ਅਤੇ ਨਾਕਾਬੰਦੀਆਂ ਸਮੇਤ 58 ਦਿਨਾਂ ਦੇ ਸਿਆਸੀ ਸਮਾਗਮਾਂ ਦੌਰਾਨ ਲਗਭਗ 289 ਥਾਵਾਂ ਨੂੰ ਅੱਗ ਲਗਾ ਦਿੱਤੀ ਗਈ। ਇਸ ਦੌਰਾਨ 285 ਵਾਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਨ੍ਹਾਂ ਵਿੱਚ 180 ਬੱਸਾਂ ਅਤੇ 45 ਟਰੱਕ ਸ਼ਾਮਲ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
