ਦਵਾਰਕਾ, 24 ਦਸੰਬਰ (ਹਿ. ਸ.)। ਗੁਜਰਾਤ ਦੇ ਦਵਾਰਕਾ ‘ਚ ਨਾਗੇਸ਼ਵਰ ਰੋਡ ‘ਤੇ ਰੁਕਮਣੀ ਮੰਦਿਰ ਨੇੜੇ ਨੰਦਗਾਓਂ ‘ਚ ਅਹੀਰ ਸਮਾਜ ਦੀਆਂ ਔਰਤਾਂ ਨੇ ਐਤਵਾਰ ਸਵੇਰੇ 8 ਵਜੇ ਆਲ ਇੰਡੀਆ ਮਹਾਰਾਸ ਸੰਗਠਨ ਦੇ ਪ੍ਰੋਗਰਾਮ ‘ਚ ਰਿਕਾਰਡ ਬਣਾਇਆ। 37 ਹਜ਼ਾਰ ਤੋਂ ਵੱਧ ਔਰਤਾਂ ਨੇ ਰਵਾਇਤੀ ਪੁਸ਼ਾਕਾਂ ਵਿੱਚ ਸਜ ਕੇ ਅਹਿਰਾਣੀ ਮਹਾਰਾਸ ਕੀਤਾ। ਦੇਸ਼-ਵਿਦੇਸ਼ ਤੋਂ ਹਜ਼ਾਰਾਂ ਲੋਕ ਇਸ ਅਨੋਖੇ ਪ੍ਰੋਗਰਾਮ ਦੇ ਗਵਾਹ ਬਣੇ।
ਸਮਾਜ ਦੀਆਂ ਹਜ਼ਾਰਾਂ ਔਰਤਾਂ ਨੇ ਮਿਲ ਕੇ ਰਵਾਇਤੀ ਪਹਿਰਾਵਾ ਅਤੇ ਨਵਲਖੀ ਚੰਦੜਂ ਦੇ ਨਾਲ ਗਲੇ ’ਚ ਸੋਨੇ ਦੇ ਗਹਿਣੇ ਪਾ ਕੇ ਦੇ ਇਸ ਮਹਾਰਾਸ ਨਾਲ ਵਿਸ਼ਵ ਰਿਕਾਰਡ ਬਣਾਇਆ। ਇਸ ਨੂੰ ਦੇਖਣ ਲਈ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਦੱਖਣੀ ਅਫਰੀਕਾ ਅਤੇ ਦੁਬਈ ਤੋਂ ਲੋਕ ਪਹੁੰਚੇ। ਸਵੇਰੇ ਪੰਜ ਵਜੇ ਤੋਂ ਹੀ ਲੋਕ ਇੱਥੇ ਆਉਣੇ ਸ਼ੁਰੂ ਹੋ ਗਏ ਸਨ। ਸਭ ਤੋਂ ਪਹਿਲਾਂ ਬ੍ਰਹਮਾ ਕੁਮਾਰੀ ਦੀਦੀ ਨੇ ਭਾਸ਼ਣ ਦਿੱਤਾ। ਇਸ ਤੋਂ ਬਾਅਦ ਗਰਾਊਂਡ ਵਿੱਚ ਧਾਰਮਿਕ ਝੰਡਾ ਅਤੇ ਤਿਰੰਗਾ ਲਹਿਰਾਇਆ ਗਿਆ।
ਅਹੀਰ ਭਾਈਚਾਰੇ ਦੀਆਂ ਔਰਤਾਂ ਨੇ ਮਹਾਰਾਸ ਗਰਬਾ ਕਰਕੇ ਰਾਸ ਦੇ ਰੂਪ ਵਿੱਚ ਦਵਾਰਕਾਧੀਸ਼ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਚਰਨਾਂ ਭੇਟ ਕੀਤਾ। ਇਹ ਦਾਅਵਾ ਕੀਤਾ ਗਿਆ ਹੈ ਕਿ ਦਵਾਰਕਾ ਦੇ ਵਿਹੜੇ ਵਿੱਚ ਇਹ ਇੱਕ ਵਿਸ਼ਵ ਰਿਕਾਰਡ ਹੈ। ਵ੍ਰਜ ਵਿੱਚ ਗੋਪੀਆਂ ਨਾਲ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਨਾਚ ਵਿਸ਼ਵ ਪ੍ਰਸਿੱਧ ਹੈ। ਦਵਾਰਕਾ ’ਚ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਨੂੰਹ ਅਤੇ ਬਾਣਸੁਰ ਦੀ ਧੀ ਊਸ਼ਾ ਰਾਸ ਖੇਡੀ ਸੀ। ਇਸ ਤੋਂ ਬਾਅਦ ਹੀ ਗੁਜਰਾਤ ਵਿੱਚ ਗਰਬਾ ਦੀ ਸ਼ੁਰੂਆਤ ਹੋਈ।
ਲੋਕ ਕਥਾ ਅਨੁਸਾਰ ਲਗਭਗ 550 ਸਾਲ ਪਹਿਲਾਂ ਸ੍ਰੀ ਕ੍ਰਿਸ਼ਨ ਕੱਛ ਦੇ ਵ੍ਰਜਵਾਣੀ ਵਿੱਚ ਅਹੀਰ ਸਮਾਜ ਦੀਆਂ ਔਰਤਾਂ ਨਾਲ ਰਾਸ ਖੇਡਣ ਲਈ ਢੋਲੀ ਦੇ ਰੂਪ ਵਿੱਚ ਆਏ ਸਨ। ਉਨ੍ਹਾਂ ਦੀ ਯਾਦ ਵਿੱਚ ਹੀ ਮਹਾਰਾਸ ਕਰਵਾਇਆ ਗਿਆ। ਮਹਾਰਸ ਤੋਂ ਪਹਿਲਾਂ ਰਾਤ ਨੂੰ ਜਾਗਰਣ ਕੀਤਾ ਗਿਆ। ਇਸ ਵਿੱਚ ਮਾਲਦੇ ਅਹੀਰ ਦੁਆਰਾ ਲਿਖਿਆ ਸ਼੍ਰੀ ਕ੍ਰਿਸ਼ਨ ਦੀਆਂ ਲੀਲਾਵਾਂ ’ਤੇ ਇੱਕ ਨਾਟਕ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਸਬੀਬੇਨ ਅਹੀਰ ਵੱਲੋਂ ਵ੍ਰਜਵਾਣੀ ਰਾਸ ਪੇਸ਼ ਕੀਤਾ ਗਿਆ। ਕੱਛ ਦੀਆਂ ਔਰਤਾਂ ਨੇ ਵਿਸ਼ਾਲ ਬੇਡਾਰਾਸ ਰਚਿਆ। ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਤੋਂ ਬਾਅਦ ਲੋਕ ਸਾਹਿਤਕਾਰ ਮਾਇਆਭਾਈ ਅਹੀਰ ਅਤੇ ਅਹੀਰ ਸਮਾਜ ਦੇ ਹੋਰ ਕਲਾਕਾਰਾਂ ਨੇ ਸ਼ਾਨਦਾਰ ਡਾਯਰਾ ਪੇਸ਼ ਕੀਤਾ। ਸਮਾਗਮ ਨੂੰ ਯਾਦਗਾਰੀ ਬਣਾਉਣ ਲਈ ਦਵਾਰਕਾ ਦੇ ਜਗਤ ਮੰਦਰ ਨੂੰ ਰੋਸ਼ਨੀ ਨਾਲ ਜਗਮਗਾਇਆ ਗਿਆ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
