ਨਵੀਂ ਦਿੱਲੀ, 18 ਦਸੰਬਰ (ਹਿ. ਸ.)। ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਅਤਿ-ਕੱਟੜਪੰਥੀ ਜੇਹਾਦੀ ਅੱਤਵਾਦੀ ਸਮੂਹ ਦੇ ਖਿਲਾਫ ਦੱਖਣੀ ਭਾਰਤ ਦੇ 19 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਐੱਨਆਈਏ ਵੱਲੋਂ ਸੋਮਵਾਰ ਸਵੇਰੇ ਸਥਾਨਕ ਪੁਲਿਸ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਛਾਪੇਮਾਰੀ ਫਿਲਹਾਲ ਜਾਰੀ ਹੈ।
ਛਾਪੇਮਾਰੀ ਦੌਰਾਨ ਐੱਨਆਈਏ ਨੇ ਮੁਹੰਮਦ ਉਮਰ, ਮੁਹੰਮਦ ਫੈਜ਼ਲ ਰਮਾਨੀ, ਤਨਵੀਰ ਅਹਿਮਦ, ਮੁਹੰਮਦ ਫਾਰੂਕ ਅਤੇ ਜੁਨੈਦ ਅਹਿਮਦ ਦੇ ਘਰੋਂ 7.3 ਲੱਖ ਰੁਪਏ ਦੀ ਨਕਦੀ ਸਮੇਤ ਮਹੱਤਵਪੂਰਨ ਦਸਤਾਵੇਜ਼, ਡਿਜੀਟਲ ਉਪਕਰਨ ਬਰਾਮਦ ਕੀਤੇ ਹਨ। ਸੁਰੱਖਿਆ ਕਾਰਨਾਂ ਕਰਕੇ ਐੱਨਆਈਏ ਨੇ ਛਾਪੇ ਮਾਰਨ ਵਾਲੀਆਂ ਥਾਵਾਂ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ।
ਐੱਨਆਈਏ ਮੁਤਾਬਕ ਜੁਨੈਦ ਅਹਿਮਦ ਅਤੇ ਹੋਰ ਤਿੰਨ ਮੁਲਜ਼ਮਾਂ ਨੂੰ ਭਗੌੜਾ ਐਲਾਨਿਆ ਗਿਆ ਹੈ। ਐੱਨਆਈਏ ਦੀ ਟੀਮ ਦੋ ਸ਼ੱਕੀਆਂ ਦੀ ਭਾਲ ਵਿੱਚ ਹੋਰ ਥਾਵਾਂ ’ਤੇ ਛਾਪੇ ਮਾਰਨ ਦੀ ਤਿਆਰੀ ਕਰ ਰਹੀ ਹੈ। ਇਸ ਨੂੰ ਕਰਨਾਟਕ ਦੇ ਬੈਂਗਲੁਰੂ ‘ਚ ਲਸ਼ਕਰ-ਏ-ਤੋਇਬਾ ਦੇ ਵੱਖ-ਵੱਖ ਠਿਕਾਣਿਆਂ ‘ਤੇ ਐੱਨਆਈਏ ਵੱਲੋਂ ਕੀਤੇ ਗਏ ਛਾਪਿਆਂ ਨਾਲ ਜੋੜਿਆ ਜਾ ਰਿਹਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
