ਨਵੀਂ ਦਿੱਲੀ, 08 ਦਸੰਬਰ (ਹਿ. ਸ.)। ਅੱਜ ਗਲੋਬਲ ਬਾਜ਼ਾਰ ਤੋਂ ਮਿਲੇ-ਜੁਲੇ ਸੰਕੇਤ ਮਿਲ ਰਹੇ ਹਨ। ਵਾਲ ਸਟ੍ਰੀਟ ਸੂਚਕਾਂਕ ਪਿਛਲੇ ਸੈਸ਼ਨ ’ਚ ਮਜ਼ਬੂਤੀ ਨਾਲ ਬੰਦ ਹੋਏ।ਇਸੇ ਤਰ੍ਹਾਂ ਡਾਓ ਜੌਂਸ ਫਿਊਚਰਜ਼ ਵੀ ਅੱਜ ਮਾਮੂਲੀ ਵਾਧੇ ਨਾਲ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਦੂਜੇ ਪਾਸੇ ਪਿਛਲੇ ਸੈਸ਼ਨ ਦੌਰਾਨ ਯੂਰਪੀ ਬਾਜ਼ਾਰ ‘ਚ ਲਗਾਤਾਰ ਦਬਾਅ ਰਿਹਾ, ਜਿਸ ਕਾਰਨ ਯੂਰਪ ਦੇ ਤਿੰਨੋਂ ਪ੍ਰਮੁੱਖ ਸੂਚਕ ਅੰਕ ਡਿੱਗ ਕੇ ਲਾਲ ਨਿਸ਼ਾਨ ‘ਤੇ ਬੰਦ ਹੋਏ। ਇਸ ਦੇ ਨਾਲ ਹੀ ਅੱਜ ਏਸ਼ੀਆਈ ਬਾਜ਼ਾਰਾਂ ‘ਚ ਆਮ ਤੌਰ ‘ਤੇ ਮਜ਼ਬੂਤ ਰੁਝਾਨ ਹੈ।
ਬਿਹਤਰ ਆਰਥਿਕ ਅੰਕੜਿਆਂ ਦੀ ਉਮੀਦ ‘ਤੇ ਪਿਛਲੇ ਸੈਸ਼ਨ ਦੌਰਾਨ ਵਾਲ ਸਟ੍ਰੀਟ ਇੱਕ ਸਕਾਰਾਤਮਕ ਮਾਹੌਲ ਰਿਹਾ। ਐੱਸਐਂਡਪੀ 500 ਇੰਡੈਕਸ 0.75 ਫੀਸਦੀ ਦੇ ਵਾਧੇ ਨਾਲ 4,583.58 ‘ਤੇ ਅਤੇ ਨੈਸਡੈਕ ਨੇ 193.28 ਅੰਕ ਜਾਂ 1.37 ਫੀਸਦੀ ਦੇ ਵਾਧੇ ਨਾਲ 14,339.99 ਅੰਕਾਂ ਦੇ ਪੱਧਰ ‘ਤੇ ਪਿਛਲੇ ਸੈਸ਼ਨ ਦਾ ਕਾਰੋਬਾਰ ਖਤਮ ਕੀਤਾ। ਡਾਓ ਜੌਂਸ ਫਿਊਚਰਜ਼ ਵੀ ਅੱਜ 0.02 ਫੀਸਦੀ ਦੇ ਵਾਧੇ ਨਾਲ 36,124.92 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰਦਾ ਨਜ਼ਰ ਆਇਆ ਹੈ।
ਅਮਰੀਕੀ ਬਾਜ਼ਾਰਾਂ ਦੇ ਉਲਟ ਯੂਰਪੀ ਬਾਜ਼ਾਰ ਪਿਛਲੇ ਸੈਸ਼ਨ ਦੌਰਾਨ ਦਬਾਅ ‘ਚ ਕਾਰੋਬਾਰ ਕਰਦੇ ਰਹੇ। ਐੱਫਟੀਐੱਸਈ ਇੰਡੈਕਸ 0.02 ਫੀਸਦੀ ਡਿੱਗ ਕੇ 7,513.72 ‘ਤੇ ਅਤੇ ਸੀਏਸੀ ਸੂਚਕਾਂਕ 0.10 ਫੀਸਦੀ ਦੀ ਕਮਜ਼ੋਰੀ ਨਾਲ 7,428.52 ਅੰਕ ਦੇ ਪੱਧਰ ‘ਤੇ ਅਤੇ ਡੀਏਐਕਸ ਇੰਡੈਕਸ 0.17 ਫੀਸਦੀ ਡਿੱਗ ਕੇ 16,628.99 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ।
ਏਸ਼ੀਆਈ ਬਾਜ਼ਾਰ ‘ਚ ਅੱਜ ਤੇਜ਼ੀ ਦਾ ਮਾਹੌਲ ਹੈ। ਏਸ਼ੀਆਈ ਬਾਜ਼ਾਰਾਂ ‘ਚੋਂ ਇਕਲੌਤਾ ਨਿੱਕੇਈ ਸੂਚਕਾਂਕ 533.67 ਅੰਕ ਜਾਂ 1.62 ਫੀਸਦੀ ਦੀ ਗਿਰਾਵਟ ਨਾਲ 32,324.64 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰਦਾ ਨਜ਼ਰ ਆਇਆ ਹੈ। ਦੂਜੇ ਪਾਸੇ ਗਿਫਟ ਨਿਫਟੀ 0.09 ਫੀਸਦੀ ਦੀ ਮਜ਼ਬੂਤੀ ਨਾਲ 21,096.50 ਅੰਕ ਦੇ ਪੱਧਰ ‘ਤੇ, ਸਟ੍ਰੇਟਸ ਟਾਈਮਜ਼ ਇੰਡੈਕਸ 0.93 ਫੀਸਦੀ ਦੇ ਵਾਧੇ ਨਾਲ 3,102.98 ਅੰਕਾਂ ਦੇ ਪੱਧਰ ‘ਤੇ, ਤਾਈਵਾਨ ਵੇਟਿਡ ਇੰਡੈਕਸ 141.34 ਅੰਕ ਜਾਂ 0.82 ਫੀਸਦੀ ਮਜ਼ਬੂਤ ਹੋ ਕੇ 17,420.08 ਅੰਕਾਂ ਦੇ ਪੱਧਰ ‘ਤੇ, ਕੋਸਪੀ ਇੰਡੈਕਸ ‘ਚ 0.80 ਫੀਸਦੀ ਦਾ ਉਛਾਲ ਨਾਲ 2,511.97 ਅੰਕਾਂ ਦੇ ਪੱਧਰ ‘ਤੇ, ਹੈਂਗ ਸੇਂਗ ਇੰਡੈਕਸ 0.14 ਫੀਸਦੀ ਵਧ ਕੇ 16,368.28 ਅੰਕ ‘ਤੇ, ਸੈੱਟ ਕੰਪੋਜ਼ਿਟ ਇੰਡੈਕਸ 0.72 ਫੀਸਦੀ ਵਧ ਕੇ 1,388.59 ਅੰਕ ‘ਤੇ, ਜਕਾਰਤਾ ਕੰਪੋਜ਼ਿਟ ਇੰਡੈਕਸ 0.58 ਫੀਸਦੀ ਵਧ ਕੇ 7,176.05 ਅੰਕ ‘ਤੇ ਅਤੇ ਸ਼ੰਘਾਈ ਕੰਪੋਜ਼ਿਟ ਇੰਡੈਕਸ 0.43 ਫੀਸਦੀ ਮਜ਼ਬੂਤੀ ਨਾਲ 2,978.98 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰਦੇ ਨਜ਼ਰ ਆਏ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
