ਜਕਾਰਤਾ, 04 ਦਸੰਬਰ (ਹਿ.ਸ.)। ਪੱਛਮੀ ਸੁਮਾਤਰਾ, ਇੰਡੋਨੇਸ਼ੀਆ ਵਿੱਚ ਮਰਾਪੀ ਜਵਾਲਾਮੁਖੀ ਫਟਣ ਨਾਲ ਘੱਟੋ-ਘੱਟ 11 ਪਰਬਤਰੋਹੀਆਂ ਦੀ ਮੌਤ ਹੋ ਗਈ। ਇਸ ਦੌਰਾਨ 12 ਹੋਰ ਲਾਪਤਾ ਹੋ ਗਏ। ਇਹ ਜਾਣਕਾਰੀ ਅਲ ਜਜ਼ੀਰਾ ਨੇ ਖੋਜ ਅਤੇ ਬਚਾਅ ਦਲ ਦੇ ਬੁਲਾਰੇ ਜੋਡੀ ਹਰਿਆਵਨ ਦੇ ਹਵਾਲੇ ਨਾਲ ਦਿੱਤੀ ਗਈ ਹੈ। ਅਲ ਜਜ਼ੀਰਾ ਮੁਤਾਬਕ ਸੋਮਵਾਰ ਨੂੰ 11 ਪਰਬਤਾਰੋਹੀਆਂ ਦੀਆਂ ਲਾਸ਼ਾਂ ਦੇ ਨਾਲ ਤਿੰਨ ਬਚੇ ਹੋਏ ਲੋਕ ਮਿਲੇ ਹਨ। ਧਮਾਕੇ ਦੇ ਸਮੇਂ ਇਲਾਕੇ ‘ਚ 75 ਲੋਕ ਮੌਜੂਦ ਸਨ। ਐਤਵਾਰ ਨੂੰ 2,891 ਮੀਟਰ (9,485 ਫੁੱਟ) ਉੱਚਾ ਜਵਾਲਾਮੁਖੀ ਫਟ ਗਿਆ ਸੀ।
ਮਰਾਪੀ ਸੁਮਾਤਰਾ ਟਾਪੂ ਉੱਤੇ ਸਭ ਤੋਂ ਵੱਧ ਸਰਗਰਮ ਜੁਆਲਾਮੁਖੀ ਵਿੱਚੋਂ ਇੱਕ ਹੈ। ਇਸ ਦਾ ਸਭ ਤੋਂ ਘਾਤਕ ਧਮਾਕਾ ਅਪ੍ਰੈਲ 1979 ਵਿੱਚ ਹੋਇਆ ਸੀ। ਉਦੋਂ 60 ਲੋਕਾਂ ਦੀ ਮੌਤ ਹੋ ਗਈ ਸੀ। ਇਸ ਸਾਲ, ਇਹ ਜਨਵਰੀ ਅਤੇ ਫਰਵਰੀ ਦੇ ਵਿਚਕਾਰ ਫਟਿਆ ਸੀ। ਜਵਾਲਾਮੁਖੀ ਵਿਗਿਆ ਏਜੰਸੀ ਦੇ ਅਨੁਸਾਰ, ਇੰਡੋਨੇਸ਼ੀਆ ਪ੍ਰਸ਼ਾਂਤ ਮਹਾਸਾਗਰ ਦੇ ‘ਰਿੰਗ ਆਫ਼ ਫਾਇਰ’ ‘ਤੇ ਸਥਿਤ ਹੈ ਅਤੇ ਇੱਥੇ 127 ਸਰਗਰਮ ਜਵਾਲਾਮੁਖੀ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
