ਪਰਥ, 03 ਦਸੰਬਰ (ਹਿ. ਸ.)। ਕ੍ਰਿਕਟ ਆਸਟ੍ਰੇਲੀਆ ਨੇ ਪਾਕਿਸਤਾਨ ਖਿਲਾਫ ਪਹਿਲੇ ਟੈਸਟ ਮੈਚ ਲਈ 14 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਦੋਵਾਂ ਟੀਮਾਂ ਵਿਚਾਲੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾਣੀ ਹੈ। ਸੀਰੀਜ਼ ਦਾ ਪਹਿਲਾ ਮੈਚ 14 ਤੋਂ 18 ਦਸੰਬਰ ਤੱਕ ਪਰਥ ‘ਚ ਖੇਡਿਆ ਜਾਵੇਗਾ।
ਪਹਿਲੇ ਟੈਸਟ ਮੈਚ ਲਈ ਐਲਾਨੀ ਗਈ ਟੀਮ ‘ਚ ਡੇਵਿਡ ਵਾਰਨਰ, ਉਸਮਾਨ ਖਵਾਜਾ, ਟ੍ਰੈਵਿਸ ਹੈੱਡ, ਮਾਰਨਸ ਲਾਬੂਸ਼ੇਨ, ਸਟੀਵ ਸਮਿਥ ਵਰਗੇ ਤਜਰਬੇਕਾਰ ਖਿਡਾਰੀ ਬੱਲੇਬਾਜ਼ ਵਜੋਂ ਸ਼ਾਮਲ ਹਨ। ਤੇਜ਼ ਗੇਂਦਬਾਜ਼ਾਂ ‘ਚ ਕਪਤਾਨ ਪੈਟ ਕਮਿੰਸ ਦੇ ਨਾਲ ਜੋਸ਼ ਹੇਜ਼ਲਵੁੱਡ, ਮਿਸ਼ੇਲ ਸਟਾਰਕ, ਸਕਾਟ ਬੋਲੈਂਡ ਅਤੇ ਅਨਕੈਪਡ ਲਾਂਸ ਮੌਰਿਸ ਨੂੰ ਵੀ ਟੀਮ ‘ਚ ਚੁਣਿਆ ਗਿਆ ਹੈ। ਸਪਿੰਨਰ ਨਾਥਨ ਲਿਓਨ ਸੱਟ ਤੋਂ ਉਭਰ ਕੇ ਟੀਮ ‘ਚ ਵਾਪਸੀ ਕਰ ਰਹੇ ਹਨ। ਆਲਰਾਊਂਡਰ ਕੈਮਰੂਨ ਗ੍ਰੀਨ ਅਤੇ ਮਿਸ਼ੇਲ ਮਾਰਸ਼ ਵੀ ਟੀਮ ਦਾ ਹਿੱਸਾ ਹਨ। ਐਲੇਕਸ ਕੈਰੀ ਨੂੰ ਵਿਕਟਕੀਪਰ ਬੱਲੇਬਾਜ਼ ਦੇ ਤੌਰ ‘ਤੇ ਟੀਮ ‘ਚ ਚੁਣਿਆ ਗਿਆ ਹੈ।
ਆਸਟ੍ਰੇਲੀਆ ਅਤੇ ਪਾਕਿਸਤਾਨ ਵਿਚਾਲੇ ਪਹਿਲਾ ਟੈਸਟ ਮੈਚ 14 ਤੋਂ 18 ਦਸੰਬਰ ਤੱਕ ਪਰਥ ‘ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਦੂਜਾ ਟੈਸਟ 26 ਤੋਂ 30 ਦਸੰਬਰ ਤੱਕ ਮੈਲਬੋਰਨ ‘ਚ ਅਤੇ ਆਖਰੀ ਟੈਸਟ 3 ਤੋਂ 7 ਜਨਵਰੀ 2024 ਤੱਕ ਸਿਡਨੀ ‘ਚ ਖੇਡਿਆ ਜਾਵੇਗਾ।
ਆਸਟ੍ਰੇਲੀਆ ਟੀਮ (ਸਿਰਫ਼ ਪਹਿਲਾ ਟੈਸਟ): ਪੈਟ ਕਮਿੰਸ (ਕਪਤਾਨ), ਸਕਾਟ ਬੋਲੈਂਡ, ਐਲੇਕਸ ਕੈਰੀ, ਕੈਮਰਨ ਗ੍ਰੀਨ, ਜੋਸ਼ ਹੇਜ਼ਲਵੁੱਡ, ਟ੍ਰੈਵਿਸ ਹੈੱਡ, ਉਸਮਾਨ ਖਵਾਜਾ, ਮਾਰਨਸ ਲੈਬੂਸ਼ੇਨ, ਨਾਥਨ ਲਿਓਨ, ਮਿਸ਼ੇਲ ਮਾਰਸ਼, ਲਾਂਸ ਮੌਰਿਸ, ਸਟੀਵ ਸਮਿਥ, ਮਿਸ਼ੇਲ ਸਟਾਰਕ, ਡੇਵਿਡ ਵਾਰਨਰ।
ਟੈਸਟ ਸੀਰੀਜ਼ ਲਈ ਪਾਕਿਸਤਾਨੀ ਟੀਮ : ਸ਼ਾਨ ਮਸੂਦ (ਕਪਤਾਨ), ਆਮਿਰ ਜਮਾਲ, ਅਬਦੁੱਲਾ ਸ਼ਫੀਕ, ਅਬਰਾਰ ਅਹਿਮਦ, ਬਾਬਰ ਆਜ਼ਮ, ਫਹੀਮ ਅਸ਼ਰਫ, ਹਸਨ ਅਲੀ, ਇਮਾਮ-ਉਲ-ਹੱਕ, ਖੁਰਰਮ ਸ਼ਹਿਜ਼ਾਦ, ਮੀਰ ਹਮਜ਼ਾ, ਮੁਹੰਮਦ ਰਿਜ਼ਵਾਨ (ਵਿਕਟਕੀਪਰ), ਮੁਹੰਮਦ ਵਸੀਮ, ਨੋਮਾਨ ਅਲੀ, ਸੈਮ ਅਯੂਬ, ਸਲਮਾਨ ਅਲੀ ਆਗਾ, ਸਰਫਰਾਜ਼ ਅਹਿਮਦ (ਵਿਕਟਕੀਪਰ), ਸਾਊਦ ਸ਼ਕੀਲ ਅਤੇ ਸ਼ਾਹੀਨ ਅਫਰੀਦੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
