ਨਵੀਂ ਦਿੱਲੀ, 02 ਦਸੰਬਰ (ਹਿ. ਸ.)। ਟਾਟਾ ਮਹਿਲਾ ਪ੍ਰੀਮੀਅਰ ਲੀਗ (ਡਬਲਯੂ.ਪੀ.ਐੱਲ.) ਦੇ ਦੂਜੇ ਐਡੀਸ਼ਨ ਲਈ ਮੁੰਬਈ ‘ਚ 9 ਦਸੰਬਰ ਨੂੰ ਹੋਣ ਵਾਲੀ ਖਿਡਾਰੀਆਂ ਦੀ ਨਿਲਾਮੀ ‘ਚ ਕੁੱਲ 165 ਕ੍ਰਿਕਟਰ ਸ਼ਾਮਲ ਹੋਣਗੇ। 165 ਖਿਡਾਰੀਆਂ ‘ਚੋਂ 104 ਭਾਰਤੀ ਅਤੇ 61 ਵਿਦੇਸ਼ੀ ਖਿਡਾਰੀ ਹਨ, ਜਿਨ੍ਹਾਂ ‘ਚੋਂ 15 ਸਹਿਯੋਗੀ ਦੇਸ਼ਾਂ ਦੇ ਹਨ। ਕੁੱਲ ਕੈਪਡ ਖਿਡਾਰੀ 56 ਹਨ ਅਤੇ ਅਨਕੈਪਡ ਖਿਡਾਰੀ 109 ਹਨ।
ਪੰਜ ਟੀਮਾਂ ਕੋਲ ਵੱਧ ਤੋਂ ਵੱਧ 30 ਸਲਾਟ ਉਪਲੱਬਧ ਹਨ, ਵਿਦੇਸ਼ੀ ਖਿਡਾਰੀਆਂ ਲਈ 9 ਸਥਾਨ ਉਪਲੱਬਧ ਹਨ। ਇਨ੍ਹਾਂ 30 ਸਲਾਟਾਂ ਵਿੱਚੋਂ, ਦਿੱਲੀ ਵਿੱਚ ਚਾਰ (1 ਓਵਰਸੀਜ਼) ਸਲਾਟ ਉਪਲੱਬਧ ਹਨ। ਗੁਜਰਾਤ ਕੋਲ ਸਭ ਤੋਂ ਵੱਧ 10 ਸਲਾਟ ਹਨ, ਜਿਨ੍ਹਾਂ ਵਿੱਚੋਂ 3 ਓਵਰਸੀਜ਼ ਹਨ। ਇਸ ਤੋਂ ਇਲਾਵਾ ਮੁੰਬਈ ਕੋਲ 5 (1 ਓਵਰਸੀਜ਼), ਆਰਸੀਬੀ ਨੇ 7 (3 ਓਵਰਸੀਜ਼) ਅਤੇ ਯੂਪੀ ਕੋਲ 5 (1 ਓਵਰਸੀਜ਼) ਉਪਲੱਬਧ ਹਨ।
50 ਲੱਖ ਰੁਪਏ ਸਭ ਤੋਂ ਉੱਚੀ ਰਿਜ਼ਰਵ ਕੀਮਤ ਹੈ, ਜਿਸ ਵਿੱਚ 2 ਖਿਡਾਰੀ – ਡੀਂਡ੍ਰਾ ਡੌਟਿਨ ਅਤੇ ਕਿਮ ਗਰਥ ਸ਼ਾਮਲ ਹਨ। ਚਾਰ ਖਿਡਾਰੀ ਐਨਾਬੇਲ ਸਦਰਲੈਂਡ, ਜਾਰਜੀਆ ਵਾਰੇਹਮ, ਐਮੀ ਜੋਨਸ ਅਤੇ ਸ਼ਬਨੀਮ ਇਸਮਾਈਲ 40 ਲੱਖ ਰੁਪਏ ਦੀ ਬੇਸ ਪ੍ਰਾਈਸ ਨਾਲ ਨਿਲਾਮੀ ਸੂਚੀ ਵਿੱਚ ਸ਼ਾਮਲ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
